ਮੈ ਸਿਜਦਾ ਕਰਦਾ ਅੱਖਰਾਂ ਨੂੰ

love letters

1 ਮੈ ਸਿਜਦਾ ਕਰਦਾ ਅੱਖਰਾਂ ਨੂੰ, ਜਿੰਨਾਂ ਸ਼ਬਦ ਬਣਾ ਦਿੱਤੇ। ਮੈ ਸਿਜਦਾ ਕਰਦਾ ਸ਼ਬਦਾਂ ਨੂੰ, ਜਿੰਨਾਂ ਗਿਆਨ ਦੇ ਦੀਪ ਜਗਾ ਦਿੱਤੇ। 2 ਕਈ ਦਰੋਪਤੀਆ ਹਾਰ ਗਈਆ, ਜਿੱਥੇ ਕ੍ਰਿਸ਼ਨ ਕੋਈ ਆਇਆ ਨਾ। ਦੁਰਯੋਧਨ ਇੱਥੇ ਹਰ ਥਾਂ ਫਿਰਦੇ, ਉਹਨਾਂ ਤੋਂ ਕਿਸੇ ਬਚਾਇਆਂ ਨਾ। ਕੂਕ ਪੁਕਾਰ ਸੁਣੀ ਕਿਸੇ ਕੋਈ ਨਾ। ਕੱਪੜਾ ਇੱਜ਼ਤ ਉੱਤੇ ਪਾਇਆ ਨਾ। ਔਰਤ ਦੀ ਰਾਖੀ ਦੀਆਂ ਗੱਲਾਂ ਕਰਦੇ, ਉਹਨਾਂ ਮੂੰਹ ਕਿਸੇ ਦਿਖਾਇਆ ਨਾ। 3 ਬੜਾ …

Read more

ਆਸੋ ਦੀ ਆਸ

finance

ਆਸੋ ਦੀ ਉਮਰ ਕੋਈ ਸੱਤਰ ਪਝੰਤਰ ਸਾਲਾਂ ਦੇ ਲੱਗਭਗ ਢੁੱਕ ਚੁੱਕੀ ਸੀ। ਜ਼ਿੰਦਗੀ ਚ ਬੜੇ ਉਤਰਾ ਚੜ੍ਹਾ ਵੇਖੇ, ਬੜੀਆਂ ਤੰਗੀਆਂ ਪੇਸ਼ੀਆਂ ਝੱਲੀਆਂ, ਪਰ ਸੁੱਖ ਦੀ ਕਿਰਨ ਕਿਤੇ ਡੂੰਘੇ ਹਨੇਰੇ ਵਿੱਚ ਗੁਆਚ ਚੁੱਕੀ ਸੀ। ਜਿਸ ਨੂੰ ਲੱਭਦੀ ਲੱਭਦੀ ਆਸੋ ਦੀ ਜ਼ਿੰਦਗੀ ਵਾਲੀ ਕਿਸ਼ਤੀ ਹਾਰਨ ਵਾਲੇ ਕਿਨਾਰੇ ਵੱਲ ਨੂੰ ਵੱਧ ਰਹੀ ਸੀ। ਕਿਉਂਕਿ ਸਿਆਣਿਆਂ ਦੇ ਕਥਨ ਮੁਤਾਬਿਕ ‘ਜੀਵੇ ਆਸਾ ਮਰੇ ਨਿਰਾਸ਼ਾ’ ਪਰ ਆਸੋ ਆਪਣੀ ਜ਼ਿੰਦਗੀ ਦੀ ਬੇੜੀ …

Read more

ਨਿੱਕੀਆਂ ਨਿੱਕੀਆਂ ਖੁਸ਼ੀਆਂ

ਨਿੱਕੀਆਂ ਨਿੱਕੀਆਂ ਖੁਸ਼ੀਆਂ

ਨਿੱਕੀਆਂ ਨਿੱਕੀਆਂ **************** ਨਿੱਕੀਆਂ ਨਿੱਕੀਆਂ ਖੁਸ਼ੀਆਂ ਸਨ ਸਾਡੇ ਕੁਝ ਕੁ ਨਿੱਕੇ ਨਿੱਕੇ ਹਾਸੇ ਨਿੱਕੇ ਨਿੱਕੇ ਸੀ ਚਾਅ ਅਵੱਲੇ ਅਤੇ ਨਿੱਕੇ ਨਿੱਕੇ ਸੀ ਰੰਗ ਤਮਾਸ਼ੇ ਨਿੱਕੀਆਂ ਨਿੱਕੀਆਂ ਪੈੜਾਂ ਸਨ ਉਲੀਕੇ ਲੰਮੇ ਸਿਰੜ ਦਿਲਾਸੇ ਸਾਡੇ ਨਿੱਕੇ ਨਿੱਕੇ ਹੱਥਾਂ ਵਿੱਚ ਨਿੱਕੇ ਨਿੱਕੇ ਸੀ ਖੇਡ ਖਿਲੌਣੇ ਦਿਲਪ੍ਰਚਾਵੇ ਲਈ ਖੰਡ ਮਿਸ਼ਰੀ ਅਤੇ ਫੁੱਲੀਆਂ ਤੇ ਪਤਾਸੇ ਨਿੱਕੀਆਂ ਨਿੱਕੀਆਂ ਗਲੀਆਂ ਵਿੱਚ ਖੇਡਾਂ ਖੇਡ ਲੱਗ ਗਏ ਕਿਸੇ ਪਾਸੇ ਸਾਂਭ ਸਾਂਭ ਰੱਖੋ ਨਿੱਕੀਆਂ ਖੁਸ਼ੀਆਂ …

Read more

ਸੱਜਣਾ ਦੀ ਖ਼ੈਰ

Punjabi pind

ਸੱਜਣਾ ਦੀ ਖ਼ੈਰ ਸੱਜਣਾ ਦੀ ਮੈਂ ਖ਼ੈਰ ਮਨਾਉਂਦਾ ਰਹਿੰਨਾ। ਖ਼ਤ ਉਨ੍ਹਾਂ ਦੇ ਪੜ੍ਹਦਾ ਤੇ ਪੜਾਉਂਦਾ ਰਹਿੰਨਾ। ਜੋ ਬੀਤੀ,ਚੰਗੀ ਬੀਤੀ ਖ਼ੁਸ਼ – ਆਮਦ ਲਿਖੀਆਂ ਜੋ ਕਵਿਤਾਵਾਂ ਸੁਣਾਉਂਦਾ ਰਹਿਨਾ। ਹੋਸ਼ ਦੀਆਂ ਸਭ ਯਾਦਾਂ ਮਨ ਦੇ ਅੰਦਰ। ਮੈਂ ਪੁਸਤਕ ਦੇ ਪੰਨੇ ਪ੍ਰਤਾਉਂਦਾ ਰਹਿਨਾ। ਸੂਚੀ ਬੜੀ ਹੈ ਲੰਮੀ ਮੇਰੇ ਮਿਤਰਾਂ ਦੀ। ਮੈਂ ਹੌਲੀ ਹੌਲੀ ਹੱਥ ਮਿਲਾਉਂਦਾ ਰਹਿਨਾ। ਗਿਲਾ ਕੋਈ ਵੀ ਨਹੀਂ ਰੁੱਠੇ ਸੱਜਣਾ ‘ਤੇ। ਜਦ ਚੇਤੇ ਆਵਣ,ਮਨ ਪ੍ਰਚਾਉਂਦਾ ਰਹਿਨਾ। …

Read more

ਰਾਂਝਾ ਉਡੀਕਦਾ

heer ranjha

ਰਾਂਝਾ ਉਡੀਕਦਾ ਮੱਥੇ ਤੇ ਹੱਥ ਧਰਕੇ, ਚੂਰੀ ਲੈ ਕੇ ਆਈ ਨਾ ਹੀਰ ਬਾਬਾ। ਬੇਟੀ ਚੂਚਕ ਦੀ ਰਾਂਝੇ ਨੂੰ ਰੱਬ ਮੰਨੇ, ਪਹੁੰਚੀ ਬੇਲਿਆ ਵਿੱਚ ਅਖ਼ੀਰ ਬਾਬਾ। ਜਿੰਨਾਂ ਅੰਦਰ ਮਿਲਣੇ ਦੀ ਤਾਂਘ ਹੋਵੇ, ਉਹ ਨੇ ਜਾਂਦੇ ਨਦੀਆਂ ਚੀਰ ਬਾਬਾ। ਉਹਦਾ ਯਾਰ ਈ ਮੱਕੇ ਦਾ ਹੱਜ ਹੋਵੇ, ਦਿਸੇ ਰੱਬ ਦੀ ਵਿੱਚੋਂ ਤਸਵੀਰ ਬਾਬਾ। ਪ੍ਰਵਾਹ ਰਹੇ ਨਾ ਕਿਸੇ ਦੀ ਕੋਈ ਇੱਥੇ, ਪੱਤੋ, ਰੂਹ ਇੱਕ ਤੇ ਦੋ ਸਰੀਰ ਬਾਬਾ। ਹਰਪ੍ਰੀਤ …

Read more

ਕੌੜਾ ਸੱਚ

Time not wait for anyone

ਕਈ ਕਹਿੰਦੇ ਨੇ ਮੈਨੂੰ ਤੂੰ ਬਹੁਤ ਕੌੜਾ ਬੋਲਦਾ, ਮੈਂ ਬੋਲਦਾ ਨਹੀਂ ਕੌੜਾ ਬਸ ਬੋਲਦਾ ਹਾਂ ਸੱਚ। ਮੇਰੀ ਝੂਠਿਆ ਤੇ ਫਰੇਬਿਆਂ ਦੇ ਨਾਲ ਬਹੁਤ ਘੱਟ ਬਣਦੀ, ਐਸੇ ਬੰਦਿਆਂ ਤੋਂ ਹੀ ਮੈਂ ਰਹਿਨਾ ਹੋ ਕੇ ਵੱਖ। ਹੁੰਦਾ ਵੇਖ ਕੇ ਜ਼ੁਲਮ ਨਹੀਂ ਸਹਿ ਹੁੰਦਾ ਮੈਥੋਂ, ਇੱਥੇ ਮਾੜੇ ਦਾ ਕੋਈ ਵੀ ਦਬਾ ਕੇ ਬਹਿ ਜੇ ਹੱਕ। ਹੁੰਦਾ ਅਤਿਆਚਾਰ ਵੇਖ ਕੇ ਅੱਖਾਂ ਬੰਦ ਕਿਵੇਂ ਕਰਲਾ, ਦੱਸੋ ਕਿੱਦਾਂ ਚੁੱਪ ਰਹਿ ਲਵਾਂ …

Read more

ਚਾਨਣ ਦੀ ਭਾਲ

ਲਿਖਣ ਲੱਗਿਆ ਸਾਂ ਤੇਰੇ ਬਾਰੇ, ਮੇਰੇ ਅੱਖਰ ਸਾਰੇ ਮੁੱਕ ਗਏ, ਸਮੁੰਦਰ ਵਾਂਗ ਭਰੀ ਰਹਿੰਦੀ ਸਾਂ ਕਲਮ ਮੇਰੀ, ਸੋਚ ਕੇ ਤੇਰੇ ਬਾਰੇ ਇਹ ਸਾਰੇ ਸੁੱਕ ਗਏ, ਇੱਕ ਤੋਂ ਵੱਧ ਇੱਕ ਆਉਂਦਾ ਸੀ ਟੱਪਾ, ਰੂਪ ਤੇਰੇ ਤੋਂ ਡਰਦੇ ਇਹ ਸਾਰੇ ਲੁਕ ਗਏ,

ਕਦੋਂ ਤੱਕ ਮੈਂ ਖੁਦ ਹੀ ਆਪਣੀ ਅੱਧਜਲੀ ਲਾਸ਼ ਆਪਣੇ ਹੀ ਮੋਢਿਆਂ ਉੱਤੇ ਚੁੱਕੀ ਫਿਰਾਂਗਾ ਘੁੱਪ ਹਨੇਰਿਆਂ ਕੋਲੋਂ ਚਾਨਣ ਦੀ ਉਮੀਦ ਲੈਕੇ ਤਾਂ ਇੱਕ ਹਲੂਣਾ ਮੇਰੇ ਅੰਤਰ ਮੰਨ ਨੁੰ ਝੰਝੋੜਦਾ ਹੈ ਆਪ ਮੁਹਾਰੇ ਪੁੱਛਦਾ ਹੈ ਤੂੰ ਕੋਈ ਸਰਹਿੰਦ ਜਾਂ ਚਮਕੌਰ ਨਹੀਂ ਹੈ ਤੂੰ ਆਪਣਾ ਆਪ ਪਛਾਣ ਤੇਰੀ ਓਹ ਤੋਰ ਨਹੀਂ ਏਥੇ ਹਰ ਯੁੱਗ ਰਿਹਾ ਹਨੇਰੇ ਨਾਲ ਲੜਦਾ ਚਾਨਣ ਤਾਂ ਥਿਆਉਂਦਾ ਕਿੱਧਰੇ ਕੋਹਾਂ ਦੂਰ ਨਹੀਂ **************** ਕੀਰਤ …

Read more

ਮਾਂ ਦੀ ਹਿੰਮਤ

7fd05e6ce2419b0c25c1fdeb8338f124 1

ਮਾਂ ਦੀ ਹਿੰਮਤ ਅੰਨ ਦਾਣਾ ਪੂਰਾ ਪੁੱਤ ਨੂੰ ਕਰਾਵਦੀ, ਸੀਨੇ ਲਾ ਪੁੱਤ ਨੂੰ ਅੱਖੀ ਬੰਦ ਹੋ ਥਾਪਦੀ। ਜਿੰਦਗੀ ਨੂੰ ਵੇਖ ਫੁੱਟ ਰੋਅ ਜਾਪਦੀ, ਮਾਂ ਦੀ ਹਿੰਮਤ ਨਾ ਝੁੱਕ ਮਿਹਨਤ ਆਖਦੀ।   ਭੁੱਖ ਭਿੱਖ ਮੰਗ ਦੁਨੀਆ ਨਾ ਦੇ ਮਾਰਦੀ, ਰੁੱਲ ਜਾਏ ਜਿੰਦਗੀ ਨਾਲ ਧੁੱਪ ਨੂੰ ਸਹਾਰਦੀ। ਇੱਜਤ ਬਚਾਅ ਹਰ ਮਾਂ ਤਨ ਮਨ ਸਾਂਭਦੀ, ਸੀਨੇ ਲਾਏ ਪੁੱਤ ਨੂੰ ਜਮੀਨ ‘ ਤੇ ਨਾ ਤਾਰਦੀ।   ਮੁਸੀਬਤਾਂ ਦੇ ਪਹਾੜ …

Read more

ਹਵਸ ਦੇ ਲਾਲਚੀ ਬਣੇ ਇਨਸਾਨ

0 1682138921273 cropped

ਹਵਸ ਦੇ ਲਾਲਚੀ ਬਣੇ ਇਨਸਾਨ ਦੋ ਚਾਰ ਮਹੀਨੇ ਤੋਂ ਮੈ ਇੱਕ ਰਾਹ ਤੋਂ ਰੋਜ਼ ਤੁਰ ਕੇ ਘਰ ਵਾਪਿਸ ਆਉਂਦਾ ਰਿਹਾ। ਜਦੋਂ ਵੀ ਰਾਤ ਦੱਸ ਵਜੇ ਦੇ ਇੱਕ ਮੋੜ ਤੋਂ ਲੰਘਣਾ ਤਾਂ ਉੱਥੇ ਪੰਜ ਤੋਂ ਛੇ ਕਿੰਨਰ ਦਾ ਇਕੱਠ ਦਿਖਾਈ ਦੇਣਾ ਤੇ ਉਹਨਾਂ ਦੇ ਆਸੇ ਪਾਸੇ ਪੰਜ ਸੱਤ ਨੌਜਵਾਨ ਤੇ ਮਰਦਾਂ ਦਾ ਖੜ੍ਹਨਾ। ਬੜਾ ਅਜੀਬ ਲੱਗਦਾ ਹੈ ਜਦੋਂ ਸਮਾਜ ਵਿੱਚ ਸ਼ਰ੍ਹੇਆਮ ਗੰਦਗੀ ਦਿਖਾਈ ਦਵੇ ਤੇ ਉਸ …

Read more

ਸਮਾਂ ਬਲਵਾਨ

Time not wait for anyone

ਸਮਾਂ ਬਲਵਾਨ ਕੱਚਾ ਰਾਹ ਹਮੇਸ਼ਾ ਤਿਲਕਣਾ ਲਿਖਿਆ ਤਾਕਿ ਜਿੰਦਗੀ ਦਾ ਘੇਰਾ ਹਮੇਸ਼ਾ ਬਣਿਆ ਰਹੇ। ਮਜਬੂਰੀ ਹੋ ਤਾਂ ਭਿੱਖ ਦਾ ਸਹਾਰਾ ਵੀ ਲੈਣਾ ਪਹਿ ਜਾਂਦਾ ਤੇ ਸਮੇਂ ਦੀ ਚਾਲ ਨੂੰ ਸਮਝਣਾ। ਜਿਸ ਹੱਥ ਕਿਤਾਬ ਹੋਣੀ ਚਾਹੀਦੀ ਹੈ ਅੱਜ ਉਸ ਹੱਥ ਪੈੱਨ ਨਜਰ ਆਉਂਦਾ ਹੈ ਲੇਕਿਨ ਉਹ ਪੈੱਨ ਸਾਨੂੰ ਜਿੰਦਗੀ ਸਿਖਾਉਂਦਾ ਹੈ। ਹਰ ਮੋੜ ਉੱਤੇ ਗ਼ਰੀਬ ਦਿਖਾਈ ਦੇਣਗੇ ਤੇ ਉਹ ਕੁਝ ਨਾ ਕੁਝ ਹੱਥ ਵਿੱਚ ਲੈ ਕੇ …

Read more