ਰਾਂਝਾ ਉਡੀਕਦਾ

5/5 - (18 votes)

ਰਾਂਝਾ ਉਡੀਕਦਾ ਮੱਥੇ ਤੇ ਹੱਥ ਧਰਕੇ,
ਚੂਰੀ ਲੈ ਕੇ ਆਈ ਨਾ ਹੀਰ ਬਾਬਾ।
ਬੇਟੀ ਚੂਚਕ ਦੀ ਰਾਂਝੇ ਨੂੰ ਰੱਬ ਮੰਨੇ,
ਪਹੁੰਚੀ ਬੇਲਿਆ ਵਿੱਚ ਅਖ਼ੀਰ ਬਾਬਾ।
ਜਿੰਨਾਂ ਅੰਦਰ ਮਿਲਣੇ ਦੀ ਤਾਂਘ ਹੋਵੇ,
ਉਹ ਨੇ ਜਾਂਦੇ ਨਦੀਆਂ ਚੀਰ ਬਾਬਾ।
ਉਹਦਾ ਯਾਰ ਈ ਮੱਕੇ ਦਾ ਹੱਜ ਹੋਵੇ,
ਦਿਸੇ ਰੱਬ ਦੀ ਵਿੱਚੋਂ ਤਸਵੀਰ ਬਾਬਾ।
ਪ੍ਰਵਾਹ ਰਹੇ ਨਾ ਕਿਸੇ ਦੀ ਕੋਈ ਇੱਥੇ,
ਪੱਤੋ, ਰੂਹ ਇੱਕ ਤੇ ਦੋ ਸਰੀਰ ਬਾਬਾ।

Merejazbaat
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417

Merejazbaat.in ਇਕ ਐਸੀ ਵੈੱਬਸਾਈਟ ਹੈ ਜਿਸ ਰਾਹੀਂ ਅਸੀ ਉਨ੍ਹਾਂ ਵੀਰਾ ਤੇ ਭੈਣਾਂ ਨੂੰ ਤੁਹਾਡੇ ਸਾਹਮਣੇ ਆਪਣੀਆ ਰਚਨਾਵਾਂ ਪੇਸ਼ ਕਰਨ ਦਾ ਮੌਕਾ ਦਿੰਦੇ ਹੈ ਜੋਂ ਲਿਖਣ ਦਾ ਸ਼ੌਕ ਰੱਖਦੇ ਹਾਂ। ਅਗਰ ਤੁਸੀ ਵੀ ਆਪਣੀ ਰਚਨਾ ਇਸ ਵੈੱਬਸਾਈਟ ਤੇ ਪ੍ਰਕਾਸ਼ਿਤ ਕਰਕੇ ਇਸ ਵੈੱਬਸਾਈਟ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਦਿੱਤੇ ਹੋਏ ਮੋਬਾਈਲ ਨੰਬਰ ਤੇ ਸਾਡੇ ਨਾਲ ਜਰੂਰ ਸੰਪਰਕ ਕਰੋ।

Sharing With Friends:

Leave a Comment