ਆਸੋ ਦੀ ਆਸ

5/5 - (5 votes)

ਆਸੋ ਦੀ ਉਮਰ ਕੋਈ ਸੱਤਰ ਪਝੰਤਰ ਸਾਲਾਂ ਦੇ ਲੱਗਭਗ ਢੁੱਕ ਚੁੱਕੀ ਸੀ। ਜ਼ਿੰਦਗੀ ਚ ਬੜੇ ਉਤਰਾ ਚੜ੍ਹਾ ਵੇਖੇ, ਬੜੀਆਂ ਤੰਗੀਆਂ ਪੇਸ਼ੀਆਂ ਝੱਲੀਆਂ, ਪਰ ਸੁੱਖ ਦੀ ਕਿਰਨ ਕਿਤੇ ਡੂੰਘੇ ਹਨੇਰੇ ਵਿੱਚ ਗੁਆਚ ਚੁੱਕੀ ਸੀ। ਜਿਸ ਨੂੰ ਲੱਭਦੀ ਲੱਭਦੀ ਆਸੋ ਦੀ ਜ਼ਿੰਦਗੀ ਵਾਲੀ ਕਿਸ਼ਤੀ ਹਾਰਨ ਵਾਲੇ ਕਿਨਾਰੇ ਵੱਲ ਨੂੰ ਵੱਧ ਰਹੀ ਸੀ। ਕਿਉਂਕਿ ਸਿਆਣਿਆਂ ਦੇ ਕਥਨ ਮੁਤਾਬਿਕ ‘ਜੀਵੇ ਆਸਾ ਮਰੇ ਨਿਰਾਸ਼ਾ’ ਪਰ ਆਸੋ ਆਪਣੀ ਜ਼ਿੰਦਗੀ ਦੀ ਬੇੜੀ ਨੂੰ ਆਸਾ ਦਾ ਚੱਪੂ ਦੇ ਕੇ ਅੱਗੇ ਧੱਕ ਰਹੀ ਸੀ। ਕਮਰ ਕਮਾਨ ਦੀ ਤਰਾਂ ਝੁੱਕ ਗਈ, ਜੋ ਕਿ ਜਵਾਨੀ ਵਿੱਚ ਤੀਰ ਦੀ ਤਰ੍ਹਾਂ ਸਿੱਧੀ ਸੀ।
ਇੱਕ ਹੱਥ ਵਿੱਚ ਸੋਟੀ ਦੂਜਾ ਹੱਥ ਕਮਰ ਤੇ ਧਰੀ ਆਸੋ ਕਈ ਵਾਰੀ
ਤੁਰਦੀ ਤੁਰਦੀ ਰੁੱਕ ਜਾਂਦੀ ਜਾਂ ਕੰਧ ਦਾ ਸਹਾਰਾ ਲੈਂਦੀ, ਸਰੀਰ ਬੇਵੱਸ ਹੋਇਆ ਜਾਪਦਾ,
ਪਰ ਮਜਬੂਰੀਆਂ ਕਦੋਂ ਰੁੱਕਣ ਦਿੰਦੀਆਂ ਜ਼ਿੰਦਗੀ ਦੀ ਤੋਰ ਨੂੰ। ਸਾਹਮਣਿਓਂ ਆਉਂਦੀ ਪ੍ਰਤਾਪੀ ਨੇ ਉਸ ਕੋਲ ਪੈਰ ਮਲਦੀ ਹੋਈ ਨੇ
ਕਿਹਾ, “ਭੈਣੇ ਕਿੱਧਰੋ” ਪੁੱਛ ਨਾ ਆਸੋ ਨੇ ਸੋਟੀ ਦੇ ਸਹਾਰੇ ਨੂੰ ਕਰੜਾ ਕਰਦੇ ਹੋਏ ਕਿਹਾ,
ਤਿੰਨ ਦਿਨ ਹੋ ਗਏ, ਬੈਂਕ ਚ ਗੇੜੇ ਮਾਰ ਕੇ ਮੁੜਦੀ ਨੂੰ, ਪੈਨਸ਼ਨ ਲੈਣ ਗਈ ਸੀ, ਇੱਕ ਦਿਨ ਕਹਿੰਦੇ ਅੱਜ ਰਸ਼ ਬਾਹਲਾ ਟਾਇਮ ਹੋ ਗਿਆ, ਕੱਲ ਆਇਓ ਕੱਲ ਡਿਗਦੀ ਢਹਿੰਦੀ ਗਈ। ਕਹਿੰਦੇ ਕਲਰਕ ਛੁੱਟੀ ਤੇ ਆ ਫੇਰ ਮੁੜ ਆਈ, ਮੇਰੀ ਦਵਾਈ ਮੁੱਕੀ ਪਈ ਆ , ਮੁੰਡੇ ਨੂੰ ਕੰਮ ਤੋਂ ਪੈਸੇ ਨੀ ਮਿਲੇ , ਕਹਿੰਦਾ ਰੁੱਕ ਜਾ ਬੇਬੇ ਜਿੱਦਣ ਪੈਸੇ ਮਿਲਗੇ ਦਵਾਈ ਲਿਆ ਦੇਊਂ, ਹੁਣ ਮੁੰਡਾ ਆਪਣੇ ਘਰ ਦਾ ਖ਼ਰਚਾ ਤੋਰੂ ਕੇ ਮੈਨੂੰ ਦਵਾਈ ਲਿਆ ਕੇ ਦੇਊ, ਅੱਜ ਫੇਰ ਗਈ ਸੀ, ਔਖੀ ਸੌਖੀ ਅੱਗੋਂ ਕਹਿੰਦੇ ਬੇਬੇ ਤੇਰੀ ਪੈਨਸ਼ਨ ਪਿੱਛੋਂ ਨੀ ਆਈ, ਸ਼ਹਿਰ ਜਾਂ ਕੇ ਪਤਾ ਕਰਨਾ ਪਊ, ਭੈਣੇ ਸਰਕਾਰਾਂ ਦੇ ਕੰਮ ਵੀ ਏਹੋ ਜਿਹੇ ਹੁੰਦੇ ਆ, ਕਈ ਮਰਿਆ ਦੀਆਂ ਪੈਨਸ਼ਨਾ ਲ਼ੈ ਲ਼ੈ ਕੇ ਖਾਈ ਜਾਂਦੇ ਆ, ਕਈਆਂ ਨੂੰ ਸਾਡੇ ਵਰਗਿਆਂ ਨੂੰ ਜਿਉਂਦਿਆਂ ਨੂੰ ਵੀ ਨੀ ਮਿਲਦੀ,” ਇੱਕੋ ਵਾਰੀ ਆਸੋ ਨੇ ਪ੍ਰਤਾਪੀ ਨੂੰ ਦਿਲ ਦੀ ਸੁਣਾ ਦਿੱਤੀ, ਪ੍ਰਤਾਪੀ ਨੇ ਵੀ ਹਾਂ ਚ ਸਿਰ ਹਿਲਾਉਂਦੀ ਨੇ ਆਖਿਆ” ਭੈਣੇ ਇੱਥੇ ਸਰਦੇ ਪੁੱਜਦੇ ਲੋਕ ਪੈਨਸ਼ਨਾਂ ਲਈ ਜਾਂਦੇ ਆ, ਜਿੰਨਾਂ ਦਾ ਹੱਕ ਆ ਉਹਨਾਂ ਨੂੰ ਮਿਲਦੀਆਂ ਨੀ”, ਇਹ ਕਹਿ ਕਿ ਪ੍ਰਤਾਪੀ ਆਪਣੇ ਘਰ ਵੱਲ ਨੂੰ ਤੁਰ ਗਈ ਤੇ ਆਸੋ ਅਜੇ ਆਸਾ ਵਿੱਚ ਘਿਰੀ ਹੋਈ ਤੁਰਨ ਦਾ ਹੀਆ ਕਰ ਰਹੀ ਸੀ।

 

Merejazbaat
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417

ਹੋਸ਼ ਨਹੀਂ ਸੀ

Merejazbaat.in ਇਕ ਐਸੀ ਵੈੱਬਸਾਈਟ ਹੈ ਜਿਸ ਰਾਹੀਂ ਅਸੀ ਉਨ੍ਹਾਂ ਵੀਰਾ ਤੇ ਭੈਣਾਂ ਨੂੰ ਤੁਹਾਡੇ ਸਾਹਮਣੇ ਆਪਣੀਆ ਰਚਨਾਵਾਂ ਪੇਸ਼ ਕਰਨ ਦਾ ਮੌਕਾ ਦਿੰਦੇ ਹੈ ਜੋਂ ਲਿਖਣ ਦਾ ਸ਼ੌਕ ਰੱਖਦੇ ਹਾਂ। ਅਗਰ ਤੁਸੀ ਵੀ ਆਪਣੀ ਰਚਨਾ ਇਸ ਵੈੱਬਸਾਈਟ ਤੇ ਪ੍ਰਕਾਸ਼ਿਤ ਕਰਕੇ ਇਸ ਵੈੱਬਸਾਈਟ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਦਿੱਤੇ ਹੋਏ ਮੋਬਾਈਲ ਨੰਬਰ ਤੇ ਸਾਡੇ ਨਾਲ ਜਰੂਰ ਸੰਪਰਕ ਕਰੋ।

Sharing With Friends:

Leave a Comment