ਕੌੜਾ ਸੱਚ

Rate this post

ਕਈ ਕਹਿੰਦੇ ਨੇ ਮੈਨੂੰ

ਤੂੰ ਬਹੁਤ ਕੌੜਾ ਬੋਲਦਾ,

ਮੈਂ ਬੋਲਦਾ ਨਹੀਂ ਕੌੜਾ

ਬਸ ਬੋਲਦਾ ਹਾਂ ਸੱਚ।

ਮੇਰੀ ਝੂਠਿਆ ਤੇ ਫਰੇਬਿਆਂ

ਦੇ ਨਾਲ ਬਹੁਤ ਘੱਟ ਬਣਦੀ,

ਐਸੇ ਬੰਦਿਆਂ ਤੋਂ ਹੀ

ਮੈਂ ਰਹਿਨਾ ਹੋ ਕੇ ਵੱਖ।

ਹੁੰਦਾ ਵੇਖ ਕੇ ਜ਼ੁਲਮ

ਨਹੀਂ ਸਹਿ ਹੁੰਦਾ ਮੈਥੋਂ,

ਇੱਥੇ ਮਾੜੇ ਦਾ ਕੋਈ ਵੀ

ਦਬਾ ਕੇ ਬਹਿ ਜੇ ਹੱਕ।

ਹੁੰਦਾ ਅਤਿਆਚਾਰ ਵੇਖ ਕੇ

ਅੱਖਾਂ ਬੰਦ ਕਿਵੇਂ ਕਰਲਾ,

ਦੱਸੋ ਕਿੱਦਾਂ ਚੁੱਪ ਰਹਿ ਲਵਾਂ ?

ਸੀਨੇ ਵੱਜ ਦੀ ਆ ਸੱਟ।

ਨਸ਼ਿਆਂ ਚ ਜਵਾਨੀ ਰੂੜੀ

ਹੋਂਣ ਲੁੱਟਾਂ ਖੋਹਾਂ ਸ਼ਰੇਆਮ,

ਕਤਲ ਵੀ ਏਥੇ ਕਿਹੜੇ

ਹੁਣ ਹੋ ਰਹੇ ਨੇ ਘੱਟ।

ਸੱਤਾ ਸਿੰਘ ਭੰਗੁਵਾਂ ਦਾ

ਕੋਈ ਲਿਖਾਰੀ ਨਹੀਂ,

ਹੁੰਦੇ ਦਿਲ ਦੇ ਗੁਬਾਰ ਮੇਰੇ

ਜੋ ਕਾਪੀ ਤੇ ਉਤਾਰ ਲਇਣਾਂ

ਕਲਮ ਨੂੰ ਚੱਕ।

Leave a Comment