ਸੱਜਣਾ ਦੀ ਖ਼ੈਰ
ਸੱਜਣਾ ਦੀ ਮੈਂ ਖ਼ੈਰ
ਮਨਾਉਂਦਾ ਰਹਿੰਨਾ।
ਖ਼ਤ ਉਨ੍ਹਾਂ ਦੇ ਪੜ੍ਹਦਾ ਤੇ
ਪੜਾਉਂਦਾ ਰਹਿੰਨਾ।
ਜੋ ਬੀਤੀ,ਚੰਗੀ ਬੀਤੀ
ਖ਼ੁਸ਼ – ਆਮਦ
ਲਿਖੀਆਂ ਜੋ ਕਵਿਤਾਵਾਂ
ਸੁਣਾਉਂਦਾ ਰਹਿਨਾ।
ਹੋਸ਼ ਦੀਆਂ ਸਭ ਯਾਦਾਂ
ਮਨ ਦੇ ਅੰਦਰ।
ਮੈਂ ਪੁਸਤਕ ਦੇ ਪੰਨੇ
ਪ੍ਰਤਾਉਂਦਾ ਰਹਿਨਾ।
ਸੂਚੀ ਬੜੀ ਹੈ ਲੰਮੀ
ਮੇਰੇ ਮਿਤਰਾਂ ਦੀ।
ਮੈਂ ਹੌਲੀ ਹੌਲੀ ਹੱਥ
ਮਿਲਾਉਂਦਾ ਰਹਿਨਾ।
ਗਿਲਾ ਕੋਈ ਵੀ ਨਹੀਂ
ਰੁੱਠੇ ਸੱਜਣਾ ‘ਤੇ।
ਜਦ ਚੇਤੇ ਆਵਣ,ਮਨ
ਪ੍ਰਚਾਉਂਦਾ ਰਹਿਨਾ।
‘ਸੁਹਲ’ ਕੀਤੇ ਕੰਮਾ ਤੇ
ਪਛਤਾਉਂਦਾ ਨਹੀਂ।
ਨਵੇਂ ਸ਼ਬਦਾਂ ਨੂੰ,ਜਾਗ
ਲਗਾਉਂਦਾ ਰਹਿਨਾ।
ਮਲਕੀਅਤ ‘ਸੁਹਲ’
ਮੋਬਾ-9872848610