ਤੇਰੇ ਬਗ਼ੈਰ ਸਾਵਣ

4.9/5 - (101 votes)

ਮੈਨੂੰ ਰਤਾ ਨਾ ਭਾਇਆ , ਤੇਰੇ ਬਗ਼ੈਰ ਸਾਵਣ ।
ਪਤਝੜ ਜਿਹਾ ਮਨਾਇਆ , ਤੇਰੇ ਬਗ਼ੈਰ ਸਾਵਣ ।

ਤੇਰੇ ਬਿਨਾ ਕੀ ਸਾਵਣ , ਸਾਵਣ ਹੈ ਤੂੰ ਮੇਰਾ ,
ਰੋ – ਰੋ ਅਸਾਂ ਲੰਘਾਇਆ , ਤੇਰੇ ਬਗ਼ੈਰ ਸਾਵਣ ।

ਤੂੰ ਕੋਲ ਸੈਂ ਤਾਂ ਸਾਵਣ , ਲਗਦਾ ਸੀ ਅਪਣਾ-ਅਪਣਾ ,
ਸੌਂਕਣ ਦੇ ਵਾਂਗ ਆਇਆ , ਤੇਰੇ ਬਗ਼ੈਰ ਸਾਵਣ ।

ਕਹਿੰਦਾ ਸੈਂ ਤੂੰ, ਮੈਂ ਆਉਣੈ , ਸਾਵਣ ਤੋਂ ਆਊ ਪਹਿਲਾਂ ,
ਰਾਹ ਤੱਕਦੀ ਲੰਘਾਇਆ , ਤੇਰੇ ਬਗ਼ੈਰ ਸਾਵਣ ।

ਨਾ ਮਾਲ੍ਹ ਪੂੜੇ ਖਾਧੇ , ਪਿਪਲੀ ਨਾ ਪੀਂਘ ਪਾਈ ,
ਏਦਾਂ ਅਸਾਂ ਗਵਾਇਆ , ਤੇਰੇ ਬਗ਼ੈਰ ਸਾਵਣ ।

ਨਾ ਮਾਹੀ ਸੀਨੇ ਲਾਇਆ , ਨਾ ਦੁੱਖ ਸੁਖ ਹੀ ਕੀਤਾ ,
ਮੇਰੇ ਲਈ ਨਾ ਆਇਆ , ਤੇਰੇ ਬਗ਼ੈਰ ਸਾਵਣ।

ਖ਼ੁਸ਼ ਹੋਣਗੇ ਉਹ ‘ਦਰਦੀ’ , ਜਿਹਨਾਂ ਦੇ ਕੋਲ ਮਹਿਰਮ ,
ਗ਼ਮ ਵਾਂਗ ਮੈਂ ਹੰਢਾਇਆ , ਤੇਰੇ ਬਗ਼ੈਰ ਸਾਵਣ ।

 

IMG 20220912 204719

ਸਰਬਜੀਤ ਦਰਦੀ
ਮੋ : 9914984222

2 thoughts on “ਤੇਰੇ ਬਗ਼ੈਰ ਸਾਵਣ”

  1. ਬਹੁਤ ਵਧੀਆ ਉਪਰਾਲਾ ਹੈ ਜੀ। ਆਪ ਜੀ ਵਧਾਈ ਦੇ ਪਾਤਰ ਹੋ । ਮੈ ਵੀ ਇਸਦਾ ਹਿੱਸਾ ਬਣ ਕੇ ਮਾਣ ਮਹਿਸੂਸ ਕਰਾਂਗਾ।

    Reply

Leave a Comment