ਮੇਰੇ ਸਤਿਗੁਰੂ ਸਹਿਨਸ਼ਾਹ

5/5 - (1 vote)

ਸਾਡੇ ਗੁਰੂ ਸਾਡੇ ਪੰਥ ਨੂੰ ਬਚਾਅ ਗਿਆ ਏ।

ਝੂਠ ਨੂੰ ਹਰਾ ਕੇ ਸੱਚ ਨੂੰ ਜਿੱਤਾ ਗਿਆ ਏ।

ਬਹਿ ਕੇ ਤੱਤੀ ਤਵੀ ’ਤੇ ਮਨ ਨਾ ਡੁਲਾਉਂਦਾ ਏ।

ਮੁੱਖ ’ਚੋਂ ਜਪੁਜੀ ਸਾਹਿਬ ਦਾ ਜਾਪ ਪਿਆ ਗਾਉਂਦਾ ਏ।

ਮੇਰੇ ਸਤਿਗੁਰੂ ਸ਼ਹਿਨਸ਼ਾਹ ਬੜਾ ਅਜ਼ਬ ਰੰਗੀਲਾ ਏ।

ਤਪਦੇ ਮਹੀਨੇ ’ਚ ਸਾਡੇ ਲਈ ਲਗਾ ਗਿਆ ਛਬੀਲਾਂ ਏ।

ਸਬਰ, ਸੰਤੋਖ ’ਚ ਰਹਿ ਕੇ ਮੇਰੇ ਗੁਰੂਆਂ ਨੇ ਸਭ ਵਕਤ ਹੈ ਗੁਜ਼ਾਰਿਆ।

ਹਿੰਦੁਸਤਾਨ ਨੂੰ ਬਚਾਉਣ ਲਈ ਦਸਵੇਂ ਗੁਰੂ ਨੇ ਸਰਬੰਸ ਸਾਰਾ ਵਾਰਿਆ।

ਆਓ! ਲੜ ਲੱਗੀਏ ਦਸ਼ਮੇਸ਼ ਦੇ।

ਮੇਰੇ ਬਾਜਾਂ ਵਾਲੇ ਸਭ ਕੁੱਝ ਨੇ ਵੇਖਦ।

‘ਅੰਬਰਾ’ ਤੂੰ ਪੜ੍ਹ ਗੁਰਬਾਣੀ ਰੱਬ ਦੀ।

ਸੁਣਦਾ ਹੈ ਉਹ ਸਭ ਦੀ।

ਵੇਖ ਭਗਤਾਂ ਦਾ ਪਿਆਰ।

ਉਹ ਕਰਦਾ ਹੈ ਵਿਚਾਰ।

ਮੈਲ ਸਾਡੇ ਮਨਾਂ ਦੀ ਸਭ ਦਿੰਦਾ ਹੈ ਉਤਾਰ।

ਜੀਵਨ ਸਾਡਾ ਸੋਨੇ ਵਾਂਗ ਦਿੰਦਾ ਹੈ ਨਿਖ਼ਾਰ।

ਭਵ ਸਾਗਰ ਤੋਂ ਤਰਨ ਲਈ, ਗੁਰਬਾਣੀ ’ਚ ਰਸਤਾ ਵਿਖਾ ਗਿਆ।

ਝੂਠ ਨੂੰ ਹਰਾ ਕੇ ਸੱਚ ਨੂੰ ਜਿੱਤਾ ਗਿਆ।

ਬਹਿ ਕੇ ਤੱਤੀ ਤਵੀ ’ਤੇ ਮਨ ਨਾ ਡੁਲਾਉਂਦਾ ਏ।

ਮੁੱਖ ’ਚੋਂ ਜਪੁਜੀ ਸਾਹਿਬ ਦਾ ਜਾਪ ਪਿਆ ਗਾਉਂਦਾ ਏ।

ਮੇਰੇ ਸਤਿਗੁਰੂ ਸ਼ਹਿਨਸ਼ਾਹ ਬੜਾ ਅਜ਼ਬ ਰੰਗੀਲਾ ਏ।

ਤਪਦੇ ਮਹੀਨੇ ’ਚ ਸਾਡੇ ਲਈ ਲਗਾ ਗਿਆ ਛਬੀਲਾਂ ਏ।

ਮੇਰੇ ਸਤਿਗੁਰੂ ਸਹਿਨਸ਼ਾਹ

 

 

 

 

ਜੇ. ਐਸ. ਅੰਬਰ

Leave a Comment