ਮਾ ਬਾਪ
ਮਾ ਤੋਂ ਵੱਧ ਕੇ ਦੁਨੀਆ ਉਤੇ, ਕੋਈ ਨਾ ਲੋਕੋ ਸਾਨੀ।
ਬਾਪੂ ਗਰਜਾ ਕਰੇ ਪੂਰੀਆ, ਉਹਦੀ ਹੈ ਕੁਰਬਾਨੀ।
ਜੇਕਰ ਮਾ ਨੂੰ ਪੂਜੋਗੇ ਤਾ, ਬਾਪੂ ਦੀ ਸਰਦਾਰੀ।
ਰਹਿਨੁਮਾ ਨੇ ਦੋਵੇਂ ਸਾਡੇ, ਜਾਈਏ ਸਦ ਬਲਿਹਾਰੀ।
ਬੱਚਿਆਂ ਨੂੰ ਇਹ ਪਾਲਣ ਵਾਲੇ, ਪਰਵਾਰਾਂ ਦੇ ਬਾਨੀ।
ਮਾ ਤੋਂ ਵੱਧ ਕੇ ਦੁਨੀਆ ਉਤੇ, ਕੋਈ ਨਾ ਲੋਕੋ ਸਾਨੀ।
ਬਾਪੂ ਗਰਜਾ ਕਰੇ ਪੂਰੀਆ, ਉਹਦੀ ਹੈ ਕੁਰਬਾਨੀ।
ਮਾਂ ਬਾਪ ਦੀ ਕਰਕੇ ਸੇਵਾ, ਕਰ ਲਓ ਜਨਮ ਸੁਹੇਲਾ।
ਤੁਰ ਗਏ ਤਾਂ ਕਿੱਥੋਂ ਲੱਭਣੇ, ਚਾਰ ਦਿਨਾਂ ਦਾ ਮੇਲਾ।
ਕੋਈ ਨਾ ਜਾਣੇ ਪੀੜ ਪਰਾਈ, ਮਾਪੇ ਦਿਲ ਦੇ ਜਾਨੀ।
ਮਾ ਤੋਂ ਵੱਧ ਕੇ ਦੁਨੀਆ ਉਤੇ, ਕੋਈ ਨਾ ਲੋਕੋ ਸਾਨੀ।
ਬਾਪੂ ਗਰਜਾ ਕਰੇ ਪੂਰੀਆ, ਉਹਦੀ ਹੈ ਕੁਰਬਾਨੀ।
ਜੇ ਬੱਚੇ ਪੈਰੀਂ ਕੰਡਾ ਚੁੱਭ ਜਾਏ, ਪੀੜ ਮਾ ਨੂੰ ਹੋਵੇ।
ਮੋਢੇ ਤੇ ਚੁੱਕ ਬਾਪੂ ਦੌੜੇ, ਤਾਂ ਸਿਰੋ ਪਸੀਨਾ ਚੋਵੇ।
ਧੀਆਂ ਪੁੱਤਰ ਰਹਿਣ ਜਿਉਂਦੇ ਇਹੋ ਜੱਗ ਨਿਸ਼ਾਨੀ।
ਮਾ ਤੋਂ ਵੱਧ ਕੇ ਦੁਨੀਆ ਉਤੇ, ਕੋਈ ਨਾ ਲੋਕੋ ਸਾਨੀ।
ਬਾਪੂ ਗਰਜਾ ਕਰੇ ਪੂਰੀਆ, ਉਹਦੀ ਹੈ ਕੁਰਬਾਨੀ।
“ਸੁਹਲ” ਸੱਭ ਉੱਤਮ ਮਾਪੇ, ਕਰ ਇਹਨਾਂ ਦੀ ਸੇਵਾ।
ਵੇਖੀ ਤੈਨੂੰ ਆਪੇ ਮਿਲ ਜਾਊ, ਇਹ ਸੇਵਾ ਦਾ ਮੇਵਾ।
ਤੇਰੇ ਘਰ ‘ਚ ਰੱਬ ਹੈ ਵੱਸਦਾ, ਨਾ ਉਹ ਮੜੀ ਮਸਾਣੀ।
ਮਾ ਤੋਂ ਵੱਧ ਕੇ ਦੁਨੀਆ ਉਤੇ, ਕੋਈ ਨਾ ਲੋਕੋ ਸਾਨੀ।
ਬਾਪੂ ਗਰਜਾ ਕਰੇ ਪੂਰੀਆ, ਉਹਦੀ ਹੈ ਕੁਰਬਾਨੀ।
ਬਾਪੂ ਗਰਜਾ ਕਰੇ ਪੂਰੀਆ, ਉਹਦੀ ਹੈ ਕੁਰਬਾਨੀ।
ਮਲਕੀਅਤ ‘ ਸੁਹਲ ‘
9872848610