(ਮਿੰਨੀ ਕਹਾਣੀ)
ਅਗਰਾਹੀ ਵਾਲੇ ਭਾਈ
“ਕੁੱੜੇ ਬਾਹਰ ਜਾ ਕੇ ਵੇਖੀ ਭਲਾ ਕੌਣ ਆ,” ਸ਼ਾਮ ਦੇ ਚਾਰ ਕੁ ਵਜੇ
ਪੰਜ ਸੱਤ ਬੰਦੇ ਕਰਤਾਰ ਦੇ ਬਾਰ ਵਿੱਚ ਖੜ੍ਹੇ ਜਿੰਨਾਂ ਚੋਂ ਇੱਕ ਦੇ ਹੱਥ ਵਿੱਚ ਪੀਲੇ ਰੰਗ ਦੀ ਕਾਪੀ ਤੇ ਪੈਨਸਿਲ ਫੜੀ, ਬਾਰ ਦਾ ਕੁੰਡਾ
ਖੜਕਾ ਰਿਹਾ ਸੀ।
“ਹਾਂ ਭਾਈ ਦੱਸੋ ਕੀ ਗੱਲ ਹੈ ”
ਕਰਤਾਰ ਦੀ ਨੂੰਹ ਨੇ ਬਾਰ ਖੋਲ ਪਿੱਛੇ ਹੱਟਦੀ ਨੇ ਹੈਰਾਨੀ ਨਾਲ
ਵੇਖਿਆ, “ਭਾਈ ਅਸੀਂ ਗਊਸ਼ਾਲਾ ਵਾਸਤੇ ਅਗਰਾਹੀ ਲੈਣ ਆਏ ਸੀ। ਆਪਾ ਗਊਸ਼ਾਲਾ ਨਵੀਂ ਬਣਾਉਣੀ ਆ,
ਜੋ ਸ਼ਰਧਾ,” “ਊਂ ਤਾਂ ਘਰ ਨੂੰ ਪੰਜ ਸੌ ਲਾਇਆ”, ਇੱਕ ਪਿੱਛੇ ਖੜਾਂ
ਹੌਲੀ ਦੇਣੇ ਬੋਲਿਆ। ਬਾਪੂ ਜੀ ਇਹ ਅਗਰਾਹੀ ਵਾਲੇ ਗਊਸ਼ਾਲਾ ਵਾਸਤੇ ਪੈਸੇ ਇੱਕਠੇ ਕਰਦੇ ਆ। ਕਰਤਾਰ ਆਪ ਕੁਝ ਦਿਨ ਤੋਂ ਘਰੇ ਬਿਮਾਰ ਪਿਆ ਸੀ। ਕੰਮ ਰੁਕੇ ਨੂੰ ਕਿੰਨੇ ਦਿਨ ਹੋ ਗਏ ਸਨ। ਮੁੰਡਾ ਵੀ ਬਾਹਰ ਸਰਦਾਰ ਨਾਲ ਕੰਮ ਧੰਦੇ ਗਿਆ ਹੋਇਆ ਸੀ। ਘਰ ਵਿੱਚ ਸਿਰਫ ਸੌ ਰੁਪਿਆ ਸੀ, ਉਹ ਵੀ ਵੇਲੇ ਕੁਵੇਲੇ ਦਵਾਈ ਬੂਟੀ ਵਾਸਤੇ ਰੱਖਿਆ ਹੋਇਆ ਸੀ। ਕਰਤਾਰ ਨੇ ਨੂੰਹ ਨੂੰ ਕਿਹਾ,” ਲੈ ਕੁੱੜੇ ਵੱਢ ਫਾਹਾ ਇਹ ਸੌ ਰੁਪਈਆ ਦੇਦੇ” ਕਰਤਾਰ ਅੰਦਰ ਬੈਠਾ ਮਨ ਹੀ ਮਨ ਕਹਿ ਰਿਹਾ ਸੀ, ਗਾਈਆਂ ਤਾਂ ਉਵੇਂ ਉਜਾੜਾ ਖੇਤਾਂ ਦਾ ਕਰਦੀਆਂ ਫਿਰਦੀਆਂ ਹਨ।
ਜੋ ਪਹਿਲਾਂ ਗਊਸ਼ਾਲਾ ਬਣਾਈਆਂ,ਉਹ ਕਿੱਥੇ ਆ, ਆ ਜਾਂਦੇ ਕਾਪੀਆਂ ਫੜ ਕੇ ਜਿੰਨਾਂ ਨੂੰ ਮੁੱਕਰਿਆ ਵੀ ਨਾ ਜਾਵੇ, ਦੱਸੋ ਗਰੀਬ ਆਪਣੇ ਘਰ ਦਾ ਖਰਚਾ ਚਲਾਵੇ ਬੱਚੇ ਪਾਲੇ ਕੇ ਅਗਰਾਹੀਆ ਦੇਵੇ ਕਿਤੇ ਕੋਈ ਆ ਜਾਂਦਾ ਕਿਤੇ ਕੋਈ ਆ ਜਾਂਦਾ। ਕੀ ਢਕਵੰਜ ਰਚਿਆ ਇਹਨਾਂ ਨੇ, ਬਾਹਰ ਘੁਸਰ ਮੁਸਰ ਦੀ ਆਵਾਜ਼ ਆ ਰਹੀ ਸੀ, ਚੱਲੋ ਕੱਟੋ ਪਰਚੀ ਸੌ ਈ ਬਥੇਰਾ, ਇਹ ਕਹਿ ਕਿ ਅਗਰਾਹੀ ਵਾਲੇ ਅੱਗੇ ਤੁਰ ਪਏ। ਤੇ ਕਰਤਾਰਾ ਆਪਣੇ ਆਪ ਨੂੰ ਲੁੱਟਿਆ ਹੋਇਆ ਮਹਿਸੂਸ ਕਰ ਰਿਹਾ ਸੀ। ਜਿਵੇਂ ਪੁੰਨ ਨਾਲੋਂ ਵੱਡਾ ਪਾਪ ਕਰ ਗਏ ਹੋਣ।
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417