ਆਓ ਕੁੱਝ ਰੰਗ ਭਰੀਏ
ਝੋਪੜੀਆਂ ਦੀਆਂ ਬਰੂਹਾਂ ਉੱਤੇ
ਕੰਡਿਆਲੇ ਰਾਹਾਂ ਤੇ ਪੱਬ ਧਰੀਏ
ਤੇ ਸੁੰਨਮ ਸੁੰਨੀਆਂ ਜੂਹਾਂ ਉੱਤੇ
ਸੋਚੀਏ ਕੁੱਝ ਵੱਖਰੀ ਹੀ ਸੋਚ
ਸੱਚੀਆਂ ਗੱਲਾਂ ਕਰ ਜਾਈਏ ਮੂਹਾਂ ਉੱਤੇ
ਪੱਤਝੜ ਵਿੱਚ ਕਦੇ ਸਾਥ ਨਾ ਛੱਡੀਏ
ਕਰ ਜਾਈਏ ਕੁੱਝ ਅਹਿਸਾਨ
ਮਨੁੱਖੀ ਰੂਹਾਂ ਉੱਤੇ
ਕਿਸੇ ਨਾਲ ਨਾ ਕਦੇ ਧਰੋ ਕਮਾਈਐ
ਕੁੱਝ ਪੁੰਨ ਕਮਾ ਜਾਈਏ
ਵੀਰਾਨਗੀ ਭਰੀਆਂ ਜੂਹਾਂ ਉੱਤੇ
ਤਪੀਆ ਖੋਜੀਏ ਅਤੀਤ ਦੀਆਂ ਪੈੜਾਂ ਨੂੰ
ਦਿਲਾਂ ਦੀ ਪਿਆਸ ਬੁਝਾਈਐ ਸੁੱਕਿਆ ਖੂਹਾਂ ਉੱਤੇ
****************
ਕੀਰਤ ਸਿੰਘ ਤਪੀਆ
ਅੰਮ੍ਰਿਤਸਰ