ਬਾਂਦਰ ਤੇ ਬਿੱਜੜਾ

5/5 - (11 votes)

 

ਇੱਕ ਬਾਂਦਰ ਸੀ ਦਰੱਖ਼ਤ ਤੇ ਰਹਿੰਦਾ,

ਬੱਚਿਓ, ਇੱਕ ਦਿਨ ਮੀਂਹ ਸੀ ਪੈਂਦਾ।

ਨਾਲ ਠੰਡ ਦੇ ਉਹ ਕੰਬੀ ਜਾਵੇ,

ਪਾਲਾ ਉਸ ਨੂੰ ਝੰਬੀ ਜਾਵੇ।

ਆਲ੍ਹਣੇ ਵਿੱਚ ਇੱਕ ਬਿੱਜੜਾ ਬੈਠਾ,

ਉਸ ਨੇ ਬਾਂਦਰ ਬੈਠਾ ਡਿੱਠਾ।

ਬਾਹਰ ਮੂੰਹ ਕੱਢ ਆਖਣ ਲੱਗਾ,

ਬਾਂਦਰ ਉਸ ਵੱਲ ਝਾਕਣ ਲੱਗਾ।

ਤੇਰਾ ਵੀ ਘਰ ਬਾਰ ਜੇ ਹੁੰਦਾ,

ਅੱਜ ਮੀਂਹ ਵਿੱਚ ਬਾਹਰ ਨਾ ਹੁੰਦਾ।

ਨਾ ਬਹਿੰਦਾ ਤੂੰ ਬਣ ਵਿਚਾਰਾ,

ਬਣਦਾ ਨਾ ਅੱਜ ਕਰਮਾਂ ਮਾਰਾ।

ਬਿੱਜੜੇ ਤੋਂ ਉਸ ਕੁਝ ਨਾ ਸਿੱਖਿਆ,

ਅੱਗੋਂ ਉਸ ਦਾ ਬੁਰਾ ਹੀ ਮਿੱਥਿਆ।

ਮਾਰ ਪੰਜਾਂ ਸੀ ਆਲ੍ਹਣਾ ਢਾਹਿਆ,

ਬੇ ਘਰ ਕਰਕੇ ਬਾਹਰ ਬਿਠਾਇਆ।

ਬੱਚਿਓ ਬਿੱਜੜੇ ਦਾ ਕੀਤਾ ਨੁਕਸਾਨ,

ਪੱਤੋ, ਬਾਂਦਰ ਕਿੱਡਾ ਸ਼ੈਤਾਨ।

 

Bijra

ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ

94658-21417

Leave a Comment