ਪੁਸਤਕ ਰੀਵਿਊ
ਪੁਸਤਕ-ਸੂਹੇ ਅਲਫਾਜ਼
ਲੇਖਕਾ – ਇੰਦੂ ਬਾਲਾ ਲੁਧਿਆਣਵੀ
ਪ੍ਰਕਾਸ਼ਕ- ਹਰਸਰ ਪ੍ਰਕਾਸ਼ਕ
ਸ਼ਾਇਰਾ ਇੰਦੂ ਬਾਲਾ ਧਾਰਮਿਕ,ਸਮਾਜਿਕ,ਦੇਸ਼ ਭਗਤੀ,ਲੋਕ ਭਲਾਈ ਦੀਆਂ ਕਵਿਤਾਵਾਂ ਦੀ ਸਿਰਜਕ ਹੈ।ਇਸ ਦੀ ਕਲਮ ਤੋਂ ਨਿਕਲਿਆ ਹਰ ਇੱਕ ਸ਼ਬਦ ਕਵਿਤਾਵਾਂ ਦੇ ਰੂਪ ਵਿੱਚ ਸ਼ਲਾਘਾਯੋਗ ਹਨ
ਕਵਿਤਾਵਾਂ ਦਾ ਆਰੰਭ ਇਸਨੇ ਬਾਬਾ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਜੀ ਨਾਲ ਕੀਤਾ ਹੈ ਇਸ ਦਾ ਧਾਰਮਿਕ ਪੱਖੋਂ ਪ੍ਰਮਾਤਮਾ ਵਿਚ ਵਿਸ਼ਵਾਸ ਝਲਕਦਾ ਹੈ।
” ਮੈਂ ਪੰਜਾਬ ਦੀ ਵਾਸੀ ਹਾਂ ਮੈ ਪੰਜਾਬੀ ਹਾਂ”
ਕਵਿਤਾ ਵਿਚ ਮਾਂ ਬੋਲੀ ਪੰਜਾਬੀ ਦੇ ਪਿਆਰ ਨੂੰ ਦਰਸਾਇਆ ਹੈ।ਪੰਜਾਬ ਦੇ ਫਲਸਫੇ ਅਤੇ ਸਭਿਆਚਾਰ ਦੀ ਗਲ ਕੀਤੀ ਹੈ।
ਕੁਦਰਤ ਦੇ ਰੰਗ,ਮਾਂ ਨਾਲ ਪਿਆਰ,ਧੀ ਪੰਜਾਬਣ ,
ਕੁਦਰਤ ਨਾਲ ਪਿਆਰ,ਰਿਸ਼ਤਿਆਂ ਲਈ ਸਤਿਕਾਰ ਝਲਕਦਾ ਹੈ। ਹੋਰ ਕਵਿਤਾਵਾਂ ਸਿਧਾਂਤਕ ਤੌਰ ਤੇ ਪੰਜਾਬੀ ਸੱਭਿਆਚਾਰ ਅਤੇ ਸਮਾਜ ਵਿੱਚ ਪ੍ਰਚੱਲਤ ਕੁਰੀਤੀਆਂ ਨੂੰ ਦਰਸਾਉਂਦੀਆਂ ਹਨ।
ਵਰਤਮਾਨ ਪ੍ਰਸਥਿਤੀਆਂ ਵਿੱਚ ਮਨੁੱਖ ਦੀਆਂ ਜ਼ਰੂਰਤਾਂ,ਖਾਹਿਸ਼ਾਂ,ਞਲਞਲਿਆਂ ਨੂੰ ਅੰਕਿਤ ਕਰਨ ਵਾਲੀ ਇਹ ਵਿਲੱਖਣ ਪ੍ਰਤਿਭਾਸ਼ਾਲੀ ਵਾਲੀ ਲੇਖਿਕਾ ਮਹਿਸੂਸ ਹੋ ਰਹੀ ਹੈ।
ਬੱਚਿਆ ਦੀ ਪੜ੍ਹਾਈ ਅਤੇ ਮਹਿੰਗਾਈ ਬਾਰੇ ਵਧੀਆ ਲਿਖਿਆ ਹੈ
ਇਸ ਲਈ ਮੈਂ ਨਰਿੰਦਰ ਨੂਰੀ ਇਹ ਕਹਿਣਾ ਚਾਹੁੰਦੀ ਹਾਂ ਕਿ ਕਵਿੱਤਰੀ ਇੰਦੂ ਬਾਲਾ ਜੀ ਦੀ ਕਾਵਿ ਪ੍ਰਤਿਭਾ ਇਸ
ਕਾਵਿ-ਸੰਗੵਹਿ ਦੇ ਵਿੱਚ ਹਰ ਰਚਨਾ ਵਿੱਚੋਂ ਸਾਫ ਝਲਕਦੀ ਹੈ।ਇਸ ਦੀਆਂ ਕਵਿਤਾਵਾਂ ਪੜਦੀ ਹਾਂ ਤਾਂ ਮੈਂ ਉਸ ਵਿੱਚ ਖੁਭ ਹੀ ਜਾਂਦੀ ਹਾਂ।ਇਸ ਪੁਸਤਕ ਵਿੱਚ ਸ਼ਾਮਿਲ ਕਵਿਤਾਵਾਂ ਮਨੁੱਖ ਦੇ ਧੁਰ ਅੰਦਰ ਤੱਕ ਪਹੁੰਚ ਕੇ ਅੰਤਹਕਰਣ ਨੂੰ ਝੰਜੋੜਦੀਆਂ ਹਨ।
ਨਰਿੰਦਰ ਨੂਰੀ ਦੀ ਪ੍ਰਾਰਥਨਾ,ਬੇਨਤੀ ਉਸ ਪ੍ਰਮਾਤਮਾ ਦੇ ਅੱਗੇ ਹੈ ਕਿ ਇਹ ਸ਼ਾਇਰਾ ਹੋਰ ਸਫ਼ਲਤਾ ਦੀਆਂ ਬੁਲੰਦੀਆਂ ਨੂੰ ਛੂਹੇ ਅਤੇ ਪ੍ਰਮਾਤਮਾ ਹੋਰ ਤਰੱਕੀਆਂ ਬਖਸ਼ਣ
ਨਰਿੰਦਰ ਕੌਰ ਨੂਰੀ
ਸਤਿ ਸ੍ਰੀ ਆਕਾਲ
ਬਹੁਤ ਸ਼ਾਨਦਾਰ ਅਤੇ ਖੂਬਸੂਤੀ ਨਾਲ ਪਰੋਏ ਗਏ ਅੱਖਰ ਹਨ। ਜਿਨ ਖੂਬਸੂਰਤ ਰੀਵਿਊ ਹੈ ਆਸ ਕਰਦੀ ਹਾਂ ਕਿ ਪੁਸਤਕ ਵੀ ਓਨੀ ਹੀ ਖੂਬਸੂਰਤ ਅੱਖਰਾਂ ਨਾਲ ਬੁਣੀ ਹੋਵੇਗੀ।
ਹਰਸਰ ਪ੍ਰਕਾਸ਼ਨ ਨੂੰ ਢੇਰ ਮੁਬਾਰਕਾਂ ਇਕ ਹੋਰ ਮਿਲ ਪੱਥਰ ਪਾਰ ਕਰਨ ਤੇ।
ਮਨਸੂਰ ਅਜ਼ਮੀ
ਲਹਿੰਦਾ ਪੰਜਾਬ
+923156090225