ਮਾਂ ਦੀ ਹਿੰਮਤ

5/5 - (2 votes)

ਮਾਂ ਦੀ ਹਿੰਮਤ

ਅੰਨ ਦਾਣਾ ਪੂਰਾ ਪੁੱਤ ਨੂੰ ਕਰਾਵਦੀ,

ਸੀਨੇ ਲਾ ਪੁੱਤ ਨੂੰ ਅੱਖੀ ਬੰਦ ਹੋ ਥਾਪਦੀ।

ਜਿੰਦਗੀ ਨੂੰ ਵੇਖ ਫੁੱਟ ਰੋਅ ਜਾਪਦੀ,

ਮਾਂ ਦੀ ਹਿੰਮਤ ਨਾ ਝੁੱਕ ਮਿਹਨਤ ਆਖਦੀ।

 

ਭੁੱਖ ਭਿੱਖ ਮੰਗ ਦੁਨੀਆ ਨਾ ਦੇ ਮਾਰਦੀ,

ਰੁੱਲ ਜਾਏ ਜਿੰਦਗੀ ਨਾਲ ਧੁੱਪ ਨੂੰ ਸਹਾਰਦੀ।

ਇੱਜਤ ਬਚਾਅ ਹਰ ਮਾਂ ਤਨ ਮਨ ਸਾਂਭਦੀ,

ਸੀਨੇ ਲਾਏ ਪੁੱਤ ਨੂੰ ਜਮੀਨ ‘ ਤੇ ਨਾ ਤਾਰਦੀ।

 

ਮੁਸੀਬਤਾਂ ਦੇ ਪਹਾੜ ਵੇਖ ਮਨ ਨੂੰ ਤਾੜਦੀ,

ਹੱਥ ਜੋੜ ਜਿੰਦਗੀ ਦੇ ਵੱਲ ਕਦੇ ਨਾ ਹਾਰਦੀ।

ਜੋ ਧੀ ਕੁੱਖ ਜੰਮ ਹੋਣੀ ਜੰਮਦੇ ਨੂੰ ਮਾਰਤੀ,

ਮਾਂ ਕਵੇ ਯਾਦ ਰੱਖਿਓ ਰੱਬ ਕਰੇ ਨਾ ਮਾਫ਼ ਜੀ।

 

ਬੜੇ ਦੁੱਖ ਸਹਿ ਮਾਂ ਧੀ ਨੂੰ ਨਾ ਪਾ ਸਕੀ,

ਦੁੱਖਾਂ ਦੀ ਪੀੜ੍ਹ ਮਾਂ ਹਿੰਮਤ ਕਰ ਸਮਝਾਵਦੀ।

ਅੰਤ ਜੋ ਹੁੰਦਾ ਜਿੰਦਗੀ ਵੀ ਰੰਗ ਠਾਰਦੀ,

ਫ਼ੈਸਲੇ ਤਕਦੀਰ ਜੁੜੀ ਦੇ ਮਾਂ ਮੰਮਤਾ ਪਾਵਦੀ।

 

ਬੜੀ ਮੁਸ਼ਕਿਲ ਪੀੜ੍ਹ ਤੋਂ ਸੁੱਖ ਲਿਆਵਦੀ,

ਦੁੱਖਾਂ ਸਿਰ ਬੋਝ ਪਏ ਨੂੰ ਮਾਂ ਵੇਖ ਪਛਾੜਦੀ।

ਹੰਝੂ ਬਹੁਤ ਵਹਾ ਬੈਠੀ ਹੁਣ ਨਾ ਵ੍ਹਾਵਦੀ,

ਮਾਂ ਜਿੰਦਗੀ ਵੇਖ ਗੌਰਵ ਤੋਂ ਸੱਚ ਬਿਆਨਦੀ।

Merejazbaat.in

ਗੌਰਵ ਧੀਮਾਨ

ਚੰਡੀਗੜ੍ਹ ਜੀਰਕਪੁਰ

ਮੋ: ਨੰ: 7626818016

Merejazbaat.in ਇਕ ਐਸੀ ਵੈੱਬਸਾਈਟ ਹੈ ਜਿਸ ਰਾਹੀਂ ਅਸੀ ਉਨ੍ਹਾਂ ਵੀਰਾ ਤੇ ਭੈਣਾਂ ਨੂੰ ਤੁਹਾਡੇ ਸਾਹਮਣੇ ਆਪਣੀਆ ਰਚਨਾਵਾਂ ਪੇਸ਼ ਕਰਨ ਦਾ ਮੌਕਾ ਦਿੰਦੇ ਹੈ ਜੋਂ ਲਿਖਣ ਦਾ ਸ਼ੌਕ ਰੱਖਦੇ ਹਾਂ। ਅਗਰ ਤੁਸੀ ਵੀ ਆਪਣੀ ਰਚਨਾ ਇਸ ਵੈੱਬਸਾਈਟ ਤੇ ਪ੍ਰਕਾਸ਼ਿਤ ਕਰਕੇ ਇਸ ਵੈੱਬਸਾਈਟ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਦਿੱਤੇ ਹੋਏ ਮੋਬਾਈਲ ਨੰਬਰ ਤੇ ਸਾਡੇ ਨਾਲ ਜਰੂਰ ਸੰਪਰਕ ਕਰੋ।

Sharing With Friends:

Leave a Comment