ਕੀ ਫਾਇਦਾ

5/5 - (6 votes)

ਕੀ – ਫਾਇਦਾ

ਜੇਕਰ ਬਹਾਰਾਂ ਵਿੱਚ

ਵੀ ਪੱਤਝੜ ਰਹੀ

ਤਾਂ ਫੇਰ ਉਸ ਬਹਾਰ

ਦਾ ਕੀ ਫਾਇਦਾ

ਜੇਕਰ ਵੱਸਦੇ ਘਰਾਂ

ਵਿੱਚ ਵੀ ਉਜਾੜ ਰਹੀ

ਤਾਂ ਫੇਰ ਉਸ ਪਰਿਵਾਰ

ਦਾ ਕੀ ਫਾਇਦਾ

ਫਾਇਦੇ ਅਤੇ ਨੁਕਸਾਨ

ਇੱਕੋ ਸਿੱਕੇ ਦੇ ਦੋ ਪਹਿਲੂ

ਜੇਕਰ ਦੋਹਾਂ ਵਿੱਚ ਤਕਰਾਰ

ਰਹੀ ਤਾਂ ਫੇਰ ਕੀ ਫਾਇਦਾ

ਰੱਬ ਦੀ ਬੰਦਗੀ ਕਰਨੀ ਹੈ

ਤਾਂ ਕਰੋ ਦਿੱਲ ਦੇ ਨਾਲ

ਜੇਕਰ ਸੁਰਤ ਸਰੀਰੋਂ ਬਾਹਰ

ਰਹੀ ਤਾਂ ਫੇਰ ਕੀ ਫਾਇਦਾ

ਹਾਸੇ ਦੇ ਵਿੱਚ ਰੋਣਾ

ਜੇਕਰ ਆ ਜਾਵੇ

ਜੇਕਰ ਇਹ ਅਵਸਥਾ ਕਾਰੋਬਾਰ ਰਹੀ ਤਾਂ ਕੀ ਫਾਇਦਾ

(ਤਪੀਆ) ਦਿੱਲਾਂ ਨਾਲ ਜੀਓ

ਜਵਾਨੀ ਵਿੱਚ ਬਹਾਰਾਂ

ਜੇ ਬਿਰਧ ਅਵਸਥਾ ਵਿੱਚ ਖੁਸ਼ੀ

ਦਰਕਾਰ ਹੋਈ ਤਾਂ ਕੀ ਫਾਇਦਾ

****—-****—-***

Merejazbaat.in

ਕੀਰਤ ਸਿੰਘ ਤਪੀਆ

Merejazbaat.in ਇਕ ਐਸੀ ਵੈੱਬਸਾਈਟ ਹੈ ਜਿਸ ਰਾਹੀਂ ਅਸੀ ਉਨ੍ਹਾਂ ਵੀਰਾ ਤੇ ਭੈਣਾਂ ਨੂੰ ਤੁਹਾਡੇ ਸਾਹਮਣੇ ਆਪਣੀਆ ਰਚਨਾਵਾਂ ਪੇਸ਼ ਕਰਨ ਦਾ ਮੌਕਾ ਦਿੰਦੇ ਹੈ ਜੋਂ ਲਿਖਣ ਦਾ ਸ਼ੌਕ ਰੱਖਦੇ ਹਾਂ। ਅਗਰ ਤੁਸੀ ਵੀ ਆਪਣੀ ਰਚਨਾ ਇਸ ਵੈੱਬਸਾਈਟ ਤੇ ਪ੍ਰਕਾਸ਼ਿਤ ਕਰਕੇ ਇਸ ਵੈੱਬਸਾਈਟ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਦਿੱਤੇ ਹੋਏ ਮੋਬਾਈਲ ਨੰਬਰ ਤੇ ਸਾਡੇ ਨਾਲ ਜਰੂਰ ਸੰਪਰਕ ਕਰੋ।

Sharing With Friends:

Leave a Comment