ਸਮਾਜ ਦੀ ਸੋਚ

5/5 - (6 votes)

ਬਲਾਤਕਾਰ ਔਰਤ ਦਾ ਨਹੀਂ ਸਮਾਜ ਦੀ ਸੋਚ ਦਾ ਹੁੰਦਾ ਹੈ …
6 ਮਾਰਚ 1974 ਦੀ ਕਾਲੀ ਰਾਤ ਨੇ ਅੰਮ੍ਰਿਤਸਰ ਸ਼ਹਿਰ ਵਿਚ ਇਕ ਖਲਬਲੀ ਮਚਾ ਦਿੱਤੀ। ਇਕ ਮੈਡੀਕਲ ਕਾਲਜ ਦੀ ਵਿਦਿਆਰਥਣ ਆਪਣੇ ਮੰਗੇਤਰ ਨਾਲ ਕਾਲਜ ਦੇ ਬਾਹਰ ਬੈਠੀ ਸੀ (ਉਹਨਾਂ ਦਾ ਅਗਲੇ ਮਹੀਨੇ ਵਿਆਹ ਹੋਣ ਵਾਲਾ ਸੀ) ।
ਅਚਾਨਕ ਇੱਕ ਕਾਰ ਆਈ ਜਿਸ ਵਿਚ ਕੁਝ ਮੁੰਡੇ ਸੀ। ਉਹਨਾਂ ਨੇ ਲੜਕੇ ਦੇ ਸਿਰ ਵਿਚ ਇਕ ਹੈਂਡਲ ਮਾਰਿਆ ਤੇ ਓਹ ਬੇਹੋਸ਼ ਹੋ ਗਿਆ ਤੇ ਫਿਰ ਲੜਕੀ ਨੂੰ ਚੁੱਕ ਕੇ ਕਾਰ ਚ ਲੈ ਗਏ। ਓਸ ਕੁੜੀ ਨਾਲ ਸਮੂਹਿਕ ਬਲਾਤਕਾਰ ਕਰਨ ਤੋਂ ਬਾਅਦ ਉਸਨੂੰ ਵਾਹਗਾ ਬਾਰਡਰ (ਪਾਕਿਸਤਾਨ ਦੀ ਸਰਹੰਦ) ਉੱਤੇ ਸਿੱਟ ਕੇ ਫ਼ਰਾਰ ਹੋ ਗਏ।
ਓਸ ਲੜਕੀ ਦੀ ਕਿਸਮਤ ਚੰਗੀ ਸੀ । ਕਿਵੇਂ ਨਾ ਕਿਵੇਂ ਡਿੱਗਦੀ ਢਹਿੰਦੀ 25-30 ਕਿਲੋਮੀਟਰ ਦਾ ਸਫ਼ਰ ਪੈਦਲ ਤੁਰ ਕੇ ਦੁਬਾਰਾ ਕਾਲਜ ਪਹੁੰਚ ਗਈ। ਤੇ ਓਸ ਤੋਂ ਠੀਕ 2 ਦਿਨ ਬਾਅਦ ਵੋਟਾਂ ਪੈਣੀ ਆ ਸੀ।
ਕਾਲਜ ਦੇ ਵਿਦਿਆਰਥੀਆਂ ਦੇ ਦਬਾ ਨਾਲ ਪੁਲਸ ਨੇ ਕਾਰਵਾਈ ਕੀਤੀ ਤੇ ਓਹ ਬੰਦੇ ਵੀ ਫੜੇ ਗਏ ਜਿਨ੍ਹਾਂ ਨੇ ਇਹ ਕੁਕਰਮ ਕਰਿਆ ਸੀ। ਓਸ ਤੋਂ ਬਾਅਦ ਮਸਲਾ ਉਠਿਆ ਕੁੜੀ ਦਾ ਵਿਆਹ ਬੰਨਿਆ ਹੋਇਆ ਸੀ ਪਰ ਮੁੰਡੇ ਵਾਲਿਆ ਨੇ ਜਵਾਬ ਦੇ ਦਿੱਤਾ। ਤਾਂ ਸਾਰੇ ਵਿਦਿਆਰਥੀ ਤੇ ਅਧਿਆਪਕ ਮੀਟਿੰਗ ਕਰਨ ਲਗੇ ਤੇ ਆਪਣੇ ਆਪਣੇ ਵਿਚਾਰ ਦੇਣ ਲਗੇ। ਤਾਂ ਫੈਸਲਾ ਕੀਤਾ ਕੇ ਲੜਕੇ ਦੇ ਘਰ ਦਾ ਘਿਰਾਓ ਕੀਤਾ ਜਾਵੇ ਤੇ ਪੁਲਸ ਦੀ ਮਦਦ ਨਾਲ ਕੁੜੀ ਦਾ ਵਿਆਹ ਕੀਤਾ ਜਾਵੇ।
ਤਾਂ ਓਹਨਾ ਦੇ ਵਿਚ ਬੈਠੇ ਇਕ ਨੌਜਵਾਨ ਮੁੰਡੇ ਨੇ ਸਵਾਲ ਕਰ ਕੇ ਇਕ ਅਧਿਆਪਕ ਨੂੰ ਕਿਹਾ ਕਿ ਤੁਸੀ ਆਵਦੇ ਬੇਟੇ ਨਾਲ ਏਸ ਕੁੜੀ ਦਾ ਵਿਆਹ ਕਰੋ ਤੇ ਏਸ ਨੂੰ ਆਪਣੀ ਨੂੰਹ ਬਣਾ ਲਵੋ। ਤਾਂ ਓਸ ਅਧਿਆਪਕ ਦੇ ਤੇਵਰ ਹੀ ਬਦਲ ਗਏ ਇਕ ਮਿੰਟ ਪਹਿਲਾ ਓਹ ਕੁੜੀ ਦੀ ਹਮਦਰਦ ਸੀ ਤੇ ਬਾਅਦ ਵਿਚ ਆਪਣੇ ਬੇਟੇ ਵਾਰੀ ਕਹਿਣ ਲੱਗੀ ਕੇ ਲੋਕ ਕੀ ਕਹਿਣ ਗੇ।
ਉਸ ਮੁੰਡੇ ਨੇ ਕਿਹਾ ਕਿ ਬਸ ਇਹੀ ਸਮੱਸਿਆ ਕੇ ਲੋਕ ਕੀ ਕਹਿਣਗੇ ਜਦੋਂ ਤੁਸੀਂ ਖੁਦ ਏਸ ਕੁੜੀ ਨੂੰ ਅਪਣਾ ਨਈ ਸਕਦੇ ਤਾਂ ਕਿਸੇ ਹੋਰ ਨੂੰ ਕਿਉਂ ਮਜਬੂਰ ਕਰ ਰਹੇ?? ਅੱਜ ਜਬਰਦਸਤੀ ਵਿਆਹ ਕਰੋਗੇ ਤਾਂ ਕੀ ਉਹ ਲੋਕ ਦਿਲੋਂ ਅਪਣਾ ਲੈਣ ਗੇ ?? ਕੀ ਲੜਕੀ ਓਸ ਪਰਿਵਾਰ ਵਿਚ ਖੁਸ਼ ਰਹੂ??
ਸਭ ਦੀ ਜੁਬਾਨ ਬੰਦ ਤੇ ਓਸ ਮੁੰਡੇ ਨੇ ਕਿਹਾ ਕੇ ਮੈ ਏਸ ਕੁੜੀ ਨਾਲ ਵਿਆਹ ਕਰਵਾ ਲਵਾਂਗਾ। ਓਸ ਦੇਵਤੇ ਬੰਦੇ ਨੇ ਵਿਆਹ ਕਰਵਾ ਲਿਆ ਅੱਜ ਓਹਨਾ ਦੇ ਦੋ ਬੇਟੀਆਂ ਹਨ ਤੇ ਆਪ ਦੋਨੋ ਡਾਕਟਰ ਹਨ।
ਦਿਲ ਬਹੁਤ ਕਰ ਰਿਹਾ ਸੀ ਕਿ ਓਹਨਾ ਦੇ ਨਾਮ ਅਤੇ ਤਸਵੀਰਾਂ ਥੋਡੇ ਨਾਲ ਸਾਂਝੀਆਂ ਕਰਾਂ, ਪਰ ਸਾਡਾ ਸਮਾਜ ਅਜ ਵੀ ਬਹੁਤ ਥੱਲੇ ਆ ਨਹੀਂ ਅਪਣਾਉਂਦਾ ਇਹਨਾ ਗੱਲਾਂ ਨੂੰ । ਏਸੇ ਲਈ ਓਹ ਇਨਸਾਨ ਪੰਜਾਬ ਛੱਡ ਦਿੱਲੀ ਰਹਿਣ ਲੱਗ ਪਿਆ ।
ਅੱਜ ਓਸ ਦੀਆ ਕੁੜੀਆ ਨੂੰ ਸਚਾਈ ਨਈ ਪਤਾ , ਓਹ ਆਪਣੇ ਮਾਂ ਬਾਪ ਨਾਲ ਬਹੁਤ ਪਿਆਰੀ ਜ਼ਿੰਦਗੀ ਜੀ ਰਹੀਆਂ ਤੇ ਓਹ ਦੇਵਤਾ ਇਨਸਾਨ ਅਜ ਲੱਖਾਂ ਲੋਕਾਂ ਲਈ ਮਸੀਹਾ ਬਣਿਆ ਹੋਇਆ। ਓਸ ਬੰਦੇ ਦੀਆਂ ਬਹੁਤ ਪ੍ਰਾਪਤੀਆਂ ਤੇ ਪਦਮ ਵਿਭੂਸ਼ਣ ਐਵਾਰਡ ਠੁਕਰਾਇਆ ਹੋਇਆ।

( ਸੱਚੀ ਘਟਨਾ ਤੇ ਆਧਾਰਿਤ ਪੋਸਟ )

#ਔਰਤਦਾਸਤਿਕਾਰ

Merejazbaat.in ਇਕ ਐਸੀ ਵੈੱਬਸਾਈਟ ਹੈ ਜਿਸ ਰਾਹੀਂ ਅਸੀ ਉਨ੍ਹਾਂ ਵੀਰਾ ਤੇ ਭੈਣਾਂ ਨੂੰ ਤੁਹਾਡੇ ਸਾਹਮਣੇ ਆਪਣੀਆ ਰਚਨਾਵਾਂ ਪੇਸ਼ ਕਰਨ ਦਾ ਮੌਕਾ ਦਿੰਦੇ ਹੈ ਜੋਂ ਲਿਖਣ ਦਾ ਸ਼ੌਕ ਰੱਖਦੇ ਹਾਂ। ਅਗਰ ਤੁਸੀ ਵੀ ਆਪਣੀ ਰਚਨਾ ਇਸ ਵੈੱਬਸਾਈਟ ਤੇ ਪ੍ਰਕਾਸ਼ਿਤ ਕਰਕੇ ਇਸ ਵੈੱਬਸਾਈਟ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਦਿੱਤੇ ਹੋਏ ਮੋਬਾਈਲ ਨੰਬਰ ਤੇ ਸਾਡੇ ਨਾਲ ਜਰੂਰ ਸੰਪਰਕ ਕਰੋ।

Sharing With Friends:

Leave a Comment