ਏਥੇ ਮਤਲਬੀ ਮਤਲਬ
ਕੱਢ ਜਾਂਦੇ ਨੇ
ਮਤਲਬ ਕੱਢ ਕੇ ਫਿਰ
ਛੱਡ ਜਾਂਦੇ ਨੇ
ਨਿਕਾਬ ਚੇਹਰੇ ਤੇ
ਸ਼ਰੀਫੀ ਦੇ ਚੜ੍ਹਾਏ ਹੁੰਂਦੇ ਨੇ
ਚਲਾਕ ਏਨੇ ਕੇ
ਆਕੇ ਸਿਨੇ ਲੱਗ ਜਾਂਦੇ ਨੇ
ਮਿੱਠੇ ਗੱਲਾਂ ਵਿੱਚ ਏਨੇਂ
ਕੇ ਸ਼ੈਦ ਲੱਗੇ ਫ਼ਿਕਾ
ਪਤਾ ਲੱਗੇ ਨਾ
ਗੱਲਾਂ ਚ ਹੀ ਠੱਗ ਜਾਂਦੇ ਨੇ
ਜਿਨ੍ਹਾਂ ਚਿਰ ਲੋੜ
ਏਹ ਉਨ੍ਹਾਂ ਚਿਰ ਹੀ ਨੇ ਤੇਰੇ
ਲੋੜ ਹੋ ਗਈ ਪੂਰੀ
ਫਿਰ ਦੂਰ ਭੱਜ ਜਾਂਦੇ ਨੇ
ਜ਼ਮਾਨਾ ਬਦਲ ਗਿਆ
ਹੁਣ ਲੋਕ ਵੀ ਬਦਲ ਗਏ ਸੱਤੇ
ਜੜ੍ਹਾਂ ਅੰਦਰੋਂ ਅੰਦਰ ਹੀ
ਕੋਲ਼ ਬੈਠ ਵੱਡ ਜਾਂਦੇ ਨੇ
ਗੀਤਕਾਰ ਸੱਤਾ