ਧਰਤੀ ਨੂੰ ਅਸੀਂ ਮਾਂ ਕਹਿੰਦੇ ਹਾਂ
ਜੋ ਮਾਂ ਦੇ ਹੀ ਫਰਜ਼ ਨਿਭਾਏ
ਮਾਂ ਵਰਗਾ ਇਹਦੀ ਨਿੱਘ ਗੋਦ ਦਾ
ਠੰਡੀਆਂ ਪੌਣਾਂ ਦੀ ਲੋਰੀ ਦੇ ਸੁਲਾਏ
ਜਿਹੋ ਜੇਹਾ ਤੁਸੀਂ ਖਾਣ ਨੂੰ ਲੋਚੋ
ਤੁਹਾਨੂੰ ਖੁਆ ਕੇ ਭੁੱਖ ਮਿਟਾਏ
ਤਾਜ਼ਾ ਨਿਰਮਲ ਸੀਤਲ ਝਰਨਾ
ਹਿੱਕ ਚੋਂ ਸਦਾ ਵਗਾਏ
ਤੁਹਾਡੇ ਲਈ ਫੁੱਲਾਂ ਦੀ ਹਰ ਪਾਸੇ ਮਹਿਕ ਖਿਲਾਰੇ
ਵੰਨ ਸੁਵੰਨੀਆਂ ਬਨਸਪਤੀਆਂ ਦੇ
ਫਲ ਤੇ ਫੁੱਲ ਲਗਾਏ
ਇਹ ਧਰਤੀ ਮਾਂ ਹੈ ਸਾਡੀ
ਸਦਾ ਪਿਆਰ ਕਰੋ ਪਿਆਰੇ
ਸੁੱਚੀਆਂ ਮਹਿਕਾਂ ਵੰਡੇਕੇ
ਜਾਏ ਸਭਨਾਂ ਤੋ ਬਲਿਹਾਰੇ
ਇਸ ਦੀ ਗੋਦ ਚ ਕਈ ਪੰਛੀ ਰਹਿੰਦੇ
ਅਨੇਕਾਂ ਜੀਵਾਂ ਦਾ ਹੁੰਦਾ ਨਿਰਭਾਓ
ਇਸ ਧਰਤੀ ਦੇ ਰਖਵਾਲਿਓ
ਨਾ ਧਰਤੀ ਦੀ ਹਿੱਕ ਤੇ ਅੱਗਾਂ ਲਾਓ…..
(ਰੁੱਖ ਲਾਓ ਵਾਤਾਵਰਨ ਬਚਾਓ )ਪਰਾਲੀ ਨਾ ਜਲਾਓ
ਕੀਰਤ ਸਿੰਘ (ਤਪੀਆ )