ਤੂੰ ਥੱਕੀ ਨਾ ਤੂੰ ਰੁਕੀਂ ਨਾ, ਕਿਸੇ ਅੱਗੇ ਝੁਕੀ ਨਾ। ਤੈਨੂੰ ਦਬਾਉਣ ਨੂੰ ਫਿਰਦੇ ਬਥੇਰੇ। ਬੜੇ ਮਿਲਣੇ ਤੈਨੂੰ ਏਦਾਂ ਦੇ ਵੀ, ਕਿਸੇ ਹੋਰ ਦੇ ਮੁੰਹ ਤੇ ਕਿਸੇ ਦੇ, ਤੇਰੇ ਮੂੰਹ ਤੇ ਤੇਰੇ
ਚੁੱਪ ਰੈਹਲੀ ਜ਼ਿਆਦਾ ਬੋਲੀ ਨਾ,ਭੇਤ ਕਿਸੇ ਅੱਗੇ ਆਪਣਾ ਖੋਲੀ ਨਾ। ਜਿਹੜੇ ਹੋ ਹੋ ਬੈਠਣਗੇ ਤੇਰੇ ਨੇੜੇ। ਬੜੇ ਮਿਲਣੇ ਤੈਨੂੰ ਏਦਾਂ ਦੇ ਵੀ, ਕਿਸੇ ਹੋਰ ਦੇ ਮੁੰਹ ਤੇ ਕਿਸੇ ਦੇ, ਤੇਰੇ ਮੂੰਹ ਤੇ ਤੇਰੇ।
ਮੂੰਹੋ ਮਿੱਠਾ ਜ਼ਿਆਦਾ ਬੰਦਾ ਜੋ, ਅੰਦਰੋਂ ਮਾੜਾ ਨਾ ਸਮਝੀ ਚੰਗ਼ਾ ਓਹ। ਐਸਾ ਬੰਦਾ ਜੜ੍ਹਾਂ ਚ ਹੀ ਆਰੀ ਫ਼ੇਰੇ। ਬੜੇ ਮਿਲਣੇ ਤੈਨੂੰ ਏਦਾਂ ਦੇ ਵੀ, ਕਿਸੇ ਹੋਰ ਦੇ ਮੁੰਹ ਤੇ ਕਿਸੇ ਦੇ, ਤੇਰੇ ਮੂੰਹ ਤੇ ਤੇਰੇ।
ਐਸੇ ਇਨਸਾਨ ਤੋਂ ਆਪਣਾਂ ਆਪ ਬਚਾਈਂ,ਭੋਲੀ ਸੂਰਤ ਵੇਖ ਕੇ ਨਾ ਤੋਖਾ ਖਾਈਂ। ਭੋਲੇ ਵੇਖਣ ਨੂੰ ਹੀ ਹੁੰਦੇ ਖ਼ਤਰਨਾਕ ਏ ਚੇਹਰੇ। ਬੜੇ ਮਿਲਣੇ ਤੈਨੂੰ ਏਦਾਂ ਦੇ ਵੀ, ਕਿਸੇ ਹੋਰ ਦੇ ਮੂੰਹ ਤੇ ਕਿਸੇ ਦੇ, ਤੇਰੇ ਮੂੰਹ ਤੇ ਤੇਰੇ।
ਹੁਣ ਤੂੰ ਵੀ ਨਵਾਂ ਰੰਗ ਚੜ੍ਹਾਲਾ ਏਹ ਜਮਾਨਾਂ ਨਹੀਂ ਪਹਿਲਾਂ ਵਾਲਾ। ਸੱਤੇ ਭੰਗੁਵਾਂ ਦੇ ਨਵੇਂ ਦਿੱਨ ਨਵੇਂ ਨੇ ਸਵੇਰੇ। ਬੜੇ ਮਿਲਣੇ ਤੈਨੂੰ ਏਦਾਂ ਦੇ ਵੀ, ਕਿਸੇ ਹੋਰ ਦੇ ਮੂੰਹ ਤੇ ਕਿਸੇ ਦੇ, ਤੇਰੇ ਮੂੰਹ ਤੇ ਤੇਰੇ।
ਗੀਤਕਾਰ ਸੱਤਾ