ਸੱਚ ਕਹਿ ਗਏ ਨੇ ਸਿਆਣੇ
ਘੜੀ ਮੁੜ ਓਹੀ ਜਾਪੇ,
ਮੇਰੀ ਇਕੋ ਈ ਤਮੰਨਾ
ਖੁਸ਼ ਰਹਿਣ ਸਦਾ ਮਾਪੇ।
ਲੈ ਕੇ ਜਨਮ ਤੋਂ ਮੌਤ ਤੱਕ ਕਰਦੇ ਪਿਆਰ
ਭੁੱਲ ਜਾਂਦੇ ਨੇ ਫਿਰ ਬੱਚੇ
ਮੁੜ ਲੈਂਦੇ ਨਹੀਓ ਸਾਰ
ਸਾਰੀ ਜ਼ਿੰਦਗੀ ਕਮਾਈ
ਫਿਰ ਲੜਦੇ ਨੇ ਭਾਈ
ਇੱਕ ਦੂਜੇ ਨੂੰ ਸੁਣਾਉਂਦੇ ਮਾਪੇ ਰੱਖਲੇ ਤੂੰ ਆਪੇ
ਮੇਰੀ ਇਕੋ ਈ ਤਮੰਨਾ
ਖੁਸ਼ ਰਹਿਣ ਸਦਾ ਮਾਪੇ।
ਅੱਖਾਂ ਅੰਨ੍ਹੀਆਂ ਕਰਾਈਆਂ ਮਾਂ ਨੇ ਕਰਕੇ ਸਿਲਾਈ,
ਰੋਂਦੀ ਰੋਂਦੀ ਓਹਲੇ ਹੋ ਗਈ
ਜਦੋਂ ਐਨਕ ਲਵਾਈ,
ਹੁਣ ਹੋ ਗਏ ਨੇ ਵਿਛੋੜੇ
ਸਾਰੀ ਜ਼ਿੰਦਗੀ ਸੀ ਜੋੜੇ
ਰੱਬਾ ਤੂੰ ਹੀ ਫਰਮਾਂਦੇ
ਮੈਨੂੰ ਸੁਪਨਾ ਅਲਾਪੇ
ਮੇਰੀ ਇਕੋ ਈ ਤਮੰਨਾ
ਖੁਸ਼ ਰਹਿਣ ਸਦਾ ਮਾਪੇ।
ਪੁੱਤ ਵੰਡ ਕੇ ਜਮੀਨਾਂ
ਹੋ ਗਏ ਵੱਖੋ ਵੱਖ
ਰੋਂਦਾ ਕੁਰਲਾਉਂਦਾ ਬਾਪੂ
ਲਵੇ ਕੀਹਦਾ ਪੱਖ
ਲੋਕੋ ਹੋਵੋ ਹੁਣ ਸਿਆਣੇ
ਮੰਨੋ ਰੱਬ ਦੇ ਹੀ ਭਾਣੇ
“ਰਿੰਕੂ” ਮਿੱਟੀ ਚ ਸਮਾਣੇ
ਪੁੰਨ ਆਪਣੇ ਵੀ ਨਾਪੇ
ਮੇਰੀ ਇਕੋ ਈ ਤਮੰਨਾ
ਖੁਸ਼ ਰਹਿਣ ਸਦਾ ਮਾਪੇ।
ਭੁਪਿੰਦਰ ਸਿੰਘ (ਰਿੰਕੂ)
9464419684