ਫ਼ੈਸਲੇ

5/5 - (2 votes)

ਫ਼ੈਸਲੇ

ਜੰਮ ਤੂੰ ਦਿੱਤਾ ਐ ਜਿੰਦਗੀ ਨੂੰ ਰਾਹ,

ਤੇਰਾ ਇੱਕ ਇੱਕ ਸਾਹ ਬਾਪੂ ਸੂਰਤ ਆਵੇ।

ਠਹਿਰਣ ਤੋਂ ਨਾ ਰੋਕਿਆ ਕੁੱਖੋਂ ਪਾ,

ਜਿੰਦਗੀ ਸਮਝਾ ਤੂੰ ਮੈਨੂੰ ਰਾਣੀ ਧੀ ਬੁਲਾਵੇ।

 

ਉਡੀਕ ਵਿੱਚ ਮੈ ਤੇਰੇ ਸੇਵਾ ਕਰਨੀ ਸਾਂ,

ਤੈਨੂੰ ਸੁੱਖ ਦਿਖਾ ਕਦੇ ਮੈਤੋਂ ਨਾ ਤੂੰ ਦੁੱਖ ਪਾਵੇ।

ਮਾਨ ਮਹਿਸੂਸ ਕਰੀ ਬਾਪੂ ਇੱਜਤ ਦਾਅ,

ਹੁਣ ਨਾ ਘਟਾ ਤੇਰੀ ਧੀ ਤੈਨੂੰ ਦਿਲੋਂ ਹੀ ਚਾਵੇ।

 

ਤੈਨੂੰ ਮਿਲਣ ਦੀ ਕੋਸ਼ਿਸ਼ ਤੂੰ ਵਿਦੇਸ਼ ਜਾ,

ਮੈਨੂੰ ਉਡੀਕ ਸਾਂ ਕਦੇ ਬਾਪੂ ਜੀਅ ਘਬਰਾਵੇ।

ਦਿਲ ਖੁਸ਼ ਰਿਹਾ ਪਿਆਰ ਕਰੇ ਤੂੰ ਅਾ,

ਪਰੀ ਬਣਾ ਜਿੰਦਗੀ ਨੂੰ ਕਦੇ ਨਾ ਦੁੱਖ ਸਤਾਵੇ।

 

ਸਿਰ ਚੁੰਨੀ ਢੱਕ ਮੈ ਇੱਜਤ ਰੋਲਣੀ ਨਾ,

ਤੂੰ ਹੀ ਹੈ ਜਾਨ ਮੇਰੀ ਜਿੰਦਗੀ ਨੂੰ ਸਹੀ ਬਣਾਵੇ।

ਸੁਪਨੇ ਪੂਰੇ ਕਰ ਤੂੰ ਹੰਝੂ ਇੱਕ ਡਿੱਗ ਵੀ ਨਾ,

ਤੇਰਾ ਹੀ ਵਸਾ ਮੈਨੂੰ ਮੇਰੀ ਜਿੰਦਗੀ ਹੀ ਦਿਖਾਵੇ।

 

ਤੁਰ ਫਿਰਨਾ ਸਿਖਾਇਆ ਜਿੰਦਗੀ ਦਾ ਸਾਥ,

ਤੂੰ ਹਾਂ ਖ਼ਾਸ ਬਸ ਤੇਰਾ ਵਿਛੋੜਾ ਝੱਲਿਆ ਨਾ ਜਾਵੇ।

ਹੋਸ਼ ਸਾਂਭਿਓ ਕਦੇ ਰੁੱਕੀ ਨਾ ਮੈ ਤੇਰਾ ਹੀ ਨਾਮ,

ਤੂੰ ਕਰਤਾਰ ਬਸ ਗੌਰਵ ਦੇ ਲੇਖਾ ਤੋਂ ਦੁੱਖ ਮਿਟਾਵੇ।

 

ਗੌਰਵ ਧੀਮਾਨ

ਚੰਡੀਗੜ੍ਹ ਜੀਰਕਪੁਰ

ਮੋ: ਨੰ: 7626818016

Merejazbaat.in ਇਕ ਐਸੀ ਵੈੱਬਸਾਈਟ ਹੈ ਜਿਸ ਰਾਹੀਂ ਅਸੀ ਉਨ੍ਹਾਂ ਵੀਰਾ ਤੇ ਭੈਣਾਂ ਨੂੰ ਤੁਹਾਡੇ ਸਾਹਮਣੇ ਆਪਣੀਆ ਰਚਨਾਵਾਂ ਪੇਸ਼ ਕਰਨ ਦਾ ਮੌਕਾ ਦਿੰਦੇ ਹੈ ਜੋਂ ਲਿਖਣ ਦਾ ਸ਼ੌਕ ਰੱਖਦੇ ਹਾਂ। ਅਗਰ ਤੁਸੀ ਵੀ ਆਪਣੀ ਰਚਨਾ ਇਸ ਵੈੱਬਸਾਈਟ ਤੇ ਪ੍ਰਕਾਸ਼ਿਤ ਕਰਕੇ ਇਸ ਵੈੱਬਸਾਈਟ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਦਿੱਤੇ ਹੋਏ ਮੋਬਾਈਲ ਨੰਬਰ ਤੇ ਸਾਡੇ ਨਾਲ ਜਰੂਰ ਸੰਪਰਕ ਕਰੋ।

Sharing With Friends:

Leave a Comment