ਕਦੋਂ ਤੱਕ ਮੈਂ ਖੁਦ ਹੀ
ਆਪਣੀ ਅੱਧਜਲੀ ਲਾਸ਼
ਆਪਣੇ ਹੀ ਮੋਢਿਆਂ ਉੱਤੇ
ਚੁੱਕੀ ਫਿਰਾਂਗਾ
ਘੁੱਪ ਹਨੇਰਿਆਂ ਕੋਲੋਂ
ਚਾਨਣ ਦੀ ਉਮੀਦ ਲੈਕੇ
ਤਾਂ ਇੱਕ ਹਲੂਣਾ ਮੇਰੇ
ਅੰਤਰ ਮੰਨ ਨੁੰ ਝੰਝੋੜਦਾ ਹੈ
ਆਪ ਮੁਹਾਰੇ ਪੁੱਛਦਾ ਹੈ
ਤੂੰ ਕੋਈ ਸਰਹਿੰਦ ਜਾਂ ਚਮਕੌਰ ਨਹੀਂ ਹੈ
ਤੂੰ ਆਪਣਾ ਆਪ ਪਛਾਣ
ਤੇਰੀ ਓਹ ਤੋਰ ਨਹੀਂ
ਏਥੇ ਹਰ ਯੁੱਗ ਰਿਹਾ
ਹਨੇਰੇ ਨਾਲ ਲੜਦਾ
ਚਾਨਣ ਤਾਂ ਥਿਆਉਂਦਾ ਕਿੱਧਰੇ ਕੋਹਾਂ ਦੂਰ ਨਹੀਂ
****************
ਕੀਰਤ ਸਿੰਘ ਤਪੀਆ
ਅੰਮ੍ਰਿਤਸਰ