“ਧਰਮ ਅਤੇ ਇਨਸਾਨੀਅਤ”
ਅਸੀਂ ਹਰ ਰੋਜ਼ ਸੁਣਦੇ ਹਾਂ ਕਿ ਧਰਮ ਇਨਸਾਨੀਅਤ ਲਈ ਘਾਤਕ ਸਿੱਧ ਹੋਇਆ ਹੈ ਜਦਕਿ ਕੋਈ ਵੀ ਧਰਮ ਦੁਸ਼ਮਣੀ ਦੀ ਸਿੱਖਿਆ ਨਹੀਂ ਦਿੰਦਾ ਫਿਰ ਅਜਿਹਾ ਕਿਉਂ..? ਇਹ ਠੀਕ ਹੈ ਕਿ ਇਨਸਾਨ ਨੂੰ ਆਪਣੀ ਵੱਖਰੀ ਪਛਾਣ ਰੱਖਣੀ ਜ਼ਰੂਰੀ ਹੈ ਪਰ ਜੇ ਵਰਖੇਪਣ ਲਈ ਇਨਸਾਨੀਅਤ ਦਾ ਘਾਣ ਕਰ ਦਿੱਤਾ ਜਾਵੇ ਤਾਂ ਇਹ ਘੋਰ ਪਾਪ ਹੈ ਜਿਸ ਤਰ੍ਹਾਂ ਅਸੀਂ ਉਸ ਅਕਾਲ ਪੁਰਖੁ ਵਾਹਿਗੁਰੂ ਦੀ ਬੰਦਗੀ ਕਰਦੇ ਹਾਂ ਤੇ ਉਸ ਦੇ ਵਿਰੁੱਧ ਕਰ ਰਹੇ ਹੋਵਾਂਗੇ ਜਿਸਦੀ ਕੋਈ ਵੀ ਧਰਮ ਇਜ਼ਾਜ਼ਤ ਨਹੀਂ ਦਿੰਦਾ ਇਨਸਾਨ ਤਾਂ ਇਨਸਾਨ ਹੀ ਹੈ ਚਾਹੇ ਗੋਰਾ ਹੋਵੇ ਜਾਂ ਕਾਲਾ ਉਸਦੇ ਖੂਨ ਦਾ ਰੰਗ ਤਾਂ ਲਾਲ ਹੀ ਹੈ ਫਿਰ ਇਹ ਨਫ਼ਰਤ ਕਿਉਂ…?ਇਹ ਕਤਲ ਗਾਰਤ ਕਿਉਂ…? ਧਰਮ ਇਨਸਾਨੀਅਤ ਦੀ ਸੇਵਾ ਕਰਨੀ ਸਿਖਾਉਂਦਾ ਹੈ ਜੋ ਸ਼ਖਸ ਇਨਸਾਨੀਅਤ ਨੂੰ ਮੁਹੱਬਤ ਕਰਦਾ ਹੈ ਕੁਦਰਤ ਅਤੇ ਕੁਦਰਤ ਦੀ ਹਰ ਸ਼ੈ ਨੂੰ ਪਿਆਰ ਕਰਦਾ ਹੈ ਅਸਲ ਵਿੱਚ ਧਾਰਮਿਕ ਸ਼ਖਸੀਅਤ ਦਾ ਮਾਲਕ ਉਹ ਹੀ ਹੈ ਧਰਮ ਦੇ ਨਾਂ ਫ਼ਿਰਕੂ ਫ਼ਸਾਦ ਕਰਵਾਉਣ ਵਾਲਾ ਦੂਜੇ ਦੇ ਧਰਮ ਨੂੰ ਹੀਣ ਸਮਝਣ ਵਾਲਾ ਧਰਮ ਅਤੇ ਇਨਸਾਨੀਅਤ ਦੋਹਾਂ ਦੇ ਨਾਂ ਤੇ ਕਲੰਕ ਹੈ ਧਰਮ ਇਨਸਾਨੀਅਤ ਦੇ ਭਲੇ ਲਈ ਹੈ ਨਾ ਕਿ ਇਨਸਾਨੀਅਤ ਦੇ ਘਾਣ ਲਈ।
✍ ਲੇਖਕ ਸਰਬਜੀਤ ਸਿੰਘ ਕੰਬੋ
ਪਿੰਡ ਰਣੀਆਂ
ਜਿਲ੍ਹਾਂ ਮੋਗਾ