ਕਿੱਥੋਂ ਦੌਲਤ ਲਿਆਈਏ ਜੇ,
ਮਾਂ ਬੀਮਾਰ ਕਿੰਝ ਬਚਾਈਏ ਜੇ।
ਨਾ ਲੱਖ ਨਾ ਗਹਿਣੇ ਮੈਕੋਂ,
ਮੌਤ ਸਸਤੀ ਗਲ਼ ਲੱਗ ਜਾਈਏ ਜੇ।
ਪੀੜ੍ਹ ਮੇਰੀ ਨੂੰ ਕੋਈ ਨਾ ਜਾਣੇ,
ਸਰਕਾਰ ਕਿੱਤੇ ਝੂਠੇ ਵੀ ਦਿੱਖ ਪਾਈਏ ਜੇ।
ਹੰਝੂ ਵੱਗ ਮੈ ਰੋਂਦੀ ਸਾਂ ਮਾਂ,
ਇੱਥੇ ਕੋਈ ਨਾ ਸੁਣ ਮੇਰੀ ਮਾਈਏ ਜੇ।
ਦੁੱਖ ਸੁੱਖ ਵਿੱਚ ਤੂੰ ਸਾਥ ਦਿੱਤਾ,
ਜਿੰਦਗੀ ਖੋਹ ਮੈਤੋਂ ਮਾਂ ਮੈ ਸਤਾਈਏ ਜੇ।
ਪੀੜ੍ਹ ਮੇਰੀ ਨੂੰ ਕੋਈ ਨਾ ਜਾਣੇ,
ਸਰਕਾਰ ਕਿੱਤੇ ਝੂਠੇ ਵੀ ਦਿੱਖ ਪਾਈਏ ਜੇ।
ਮਾਂ ਬਿਨ ਮੇਰਾ ਹੋਰ ਨਾ ਕੋਈ,
ਰਾਹ ਕੱਲੀ ਹੋਸ਼ ਨਾ ਧੱਕੇ ਖਾਈਏ ਜੇ।
ਹੱਥ ਜੋੜੇ ਬੜੀ ਮਿੰਨਤ ਕੀਤੀ,
ਮਾਂ ਮੇਰੀ ਕਿਸੇ ਨਾ ਜਾਨ ਬਚਾਈਏ ਜੇ।
ਪੀੜ੍ਹ ਮੇਰੀ ਨੂੰ ਕੋਈ ਨਾ ਜਾਣੇ,
ਸਰਕਾਰ ਕਿੱਤੇ ਝੂਠੇ ਵੀ ਦਿੱਖ ਪਾਈਏ ਜੇ।
ਰਿਸ਼ਤੇ ਨਿਭਾਏ ਗਲ਼ ਤੱਕ ਲਾਏ,
ਮਾਂ ਭੋਲੀ ਉਹਨੂੰ ਨਾ ਸਮਝ ਆਈਏ ਜੇ।
ਇੱਕੋ ਸਵਾਲ ਜਹਿਣ ਹੈ ਦਿਲ ਵਿੱਚ,
ਕੀ ਰਿਸ਼ਤਾ ਨਿਭਾ ਸਾਕ ਧਿਆਈਏ ਜੇ।
ਪੀੜ੍ਹ ਮੇਰੀ ਨੂੰ ਕੋਈ ਨਾ ਜਾਣੇ,
ਸਰਕਾਰ ਕਿੱਤੇ ਝੂਠੇ ਵੀ ਦਿੱਖ ਪਾਈਏ ਜੇ।
ਚਵੰਨੀ ਦੀ ਗੱਲ ਧੇਲਾ ਜਰੂਰੀ,
ਕੀ ਰਿਸ਼ਤੇ ਕੀ ਖੂਨ ਹੱਥ ਮਿਲਾਈਏ ਜੇ।
ਕਾਤਲ ਸਬਨਾਂ ਇੱਕ ਮਿੱਕ ਲੱਗਣ,
ਮਾਂ ਮੇਰੀ ਹਰਜੋਈ ਕਿੰਝ ਪਰਤਾਈਏ ਜੇ।
ਪੀੜ੍ਹ ਮੇਰੀ ਨੂੰ ਕੋਈ ਨਾ ਜਾਣੇ,
ਸਰਕਾਰ ਕਿੱਤੇ ਝੂਠੇ ਵੀ ਦਿੱਖ ਪਾਈਏ ਜੇ।
ਗੌਰਵ ਧੀਮਾਨ
ਚੰਡੀਗੜ੍ਹ ਜੀਰਕਪੁਰ
ਮੋ: ਨੰ: 7626818016