ਇਹ ਬ੍ਰਿਖ ਕਦੇ ਗੂੰਗੇ ਬਹਿਰੇ ਨਹੀਂ ਸਨ ਹੁੰਦੇ
ਇਹ ਤਾਂ ਬੋਲਦੇ ਹੁੰਦੇ
ਸਨ ਕਦੇ ਰੱਬ ਦੀ ਤਰਾਂ
ਹਰ ਦੁੱਖ ਸੁੱਖ ਚ ਸਾਥੀ ਬਣਕੇ
ਕਦੇ ਟੋਲਦੇ ਹੁੰਦੇ ਸੀ ਰੱਬ ਦੀ ਤਰਾਂ
ਇਤਿਹਾਸ ਗਵਾਹ ਹੈ
ਰੱਬੀ ਜਾਗਦੀਆਂ ਜੋਤਾਂ ਦਾ
ਜੋ ਕਦੇ ਵੀ ਡੋਲਦੇ ਨਹੀਂ ਸੀ ਕਦੇ ਰੱਬ ਦੀ ਤਰਾਂ
ਲਿਖੀ ਇਬਾਰਤ ਕਾਇਨਾਤ ਦੀ ਇਸਦੀ ਛਾਂ ਹੇਠਾਂ
ਹਕੀਕਤਾਂ ਨੁੰ ਸੱਚ ਦੇ ਤਰਾਜੂ ਵਿੱਚ ਤੋਲਦੇ ਸੀ ਕਦੇ ਰੱਬ ਦੀ ਤਰਾਂ
ਜੁਗਨੂੰਆਂ ਨਾਲ ਹਰ ਪੱਤਾ ਰੋਸ਼ਨ ਹੋ ਜਾਂਦਾਂ ਸੀ
ਜਦੋਂ ਰੱਬ ਦੀ ਭਾਲ ਨੁੰ ਲੋਚਦੇ ਸੀ ਕਦੇ ਰੱਬ ਦੀ ਤਰਾਂ
ਤਪੀਆ ਅੱਜ ਜ਼ਹਿਰੀਲੇ ਮੌਸਮਾਂ ਵਿੱਚ ਅਤੀਤ ਫਰੋਲੇ
ਜਿਵੇਂ ਅੱਜ ਸਾਹਾਂ ਵਿੱਚ ਸਾਹ ਫਰੋਲਦੇ ਨੇ ਰੱਬ ਦੀ ਤਰਾਂ.
*-
ਕੀਰਤ ਸਿੰਘ ਤਪੀਆ