ਸਾਡੀ ਸੋਚ ਸਾਡੀ ਕਲਪਨਾ ਦੇ ਜਦੋਂ ਕੁਝ ਵਿਰੁੱਧ ਹੁੰਦਾ,,
ਅੰਦਰ ਚੱਲ ਰਿਹਾ ਜਦੋਂ ਸਵਾਲਾਂ ਦਾ ਘਮਸਾਨ ਯੁੱਧ ਹੁੰਦਾ।
ਬੋਲਣਾ ਪੈਂਦਾ ਉਦੋਂ ਜਦੋਂ ਪਾਣੀ ਸਿਰ ਤੋਂ ਚੜਦਾ,,
ਕਿਉਂਕਿ ਹਰ ਵਾਰ ਚੱਲ ਕੋਈ ਨਾ ਕਹਿ ਕੇ ਨਹੀਂ ਸਰਦਾ।
ਹੱਦ ਤੋਂ ਵੱਧ ਕੀਤੇ ਸਬਰ ਸੰਤੋਖ ਦੇ ਜਦੋਂ ਬੰਨ੍ਹ ਟੁੱਟਦੇ,,
ਉਮੀਦ ਵਿਸ਼ਵਾਸ ਨਾਲ ਭਰੇ ਭਰਾਏ ਜਦੋਂ ਮਨ ਟੁੱਟਦੇ।
ਅੰਤ ਮਜ਼ਬੂਰ ਹੋ ਚੰਦਰਾ ਦਿਲ ਬਗਾਵਤ ਕਰਦਾ,,
ਕਿਉਂਕਿ ਹਰ ਵਾਰ ਚੱਲ ਕੋਈ ਨਾ ਕਹਿ ਕੇ ਨਹੀਂ ਸਰਦਾ।
ਸਾਹਮਣੇ ਵਾਲੇ ਨੂੰ ਚੜਿਆ ਜਦੋਂ ਗਰੂਰ ਹੋਵੇ,,
ਕਿਸੇ ਕਾਰਨ ਤੂੰ ਜਦੋਂ ਬੇਵਸ ਮਜ਼ਬੂਰ ਹੋਵੇ।
ਥੱਕ ਹਾਰ ਫ਼ੇਰ ਜ਼ਿੰਦਗੀ ਦਾਅ ਤੇ ਧਰਦਾ,,
ਕਿਉਂਕਿ ਹਰ ਵਾਰ ਚੱਲ ਕੋਈ ਨਾ ਕਹਿ ਕੇ ਨਹੀਂ ਸਰਦਾ।
ਹੱਥ ਹੱਥਾਂ ਵਿੱਚੋਂ ਨਾ ਚਾਹੁੰਦੇ ਵੀ ਛਡਾਉਣਾ ਪੈਂਦਾ,,
ਵਿਰਹੋ ਦੀ ਅੱਗ ਵਿੱਚ ਮਨ ਤਨ ਤਪਾਉਣਾ ਪੈਂਦਾ।
“ਜੱਸ”
ਅੰਬਰ ਤਾਈਂ ਰੋ ਪੈਂਦਾ ਜਦ ਕੋਈ ਜੇਰੇ ਵਾਲਾ ਅੰਦਰੋਂ ਖਰਦਾ ,,
ਕਿਉਂਕਿ ਹਰ ਵਾਰ ਚੱਲ ਕੋਈ ਨਾ ਕਹਿ ਕੇ ਨਹੀਂ ਸਰਦਾ।
ਅਧੂਰਾ ਸ਼ਾਇਰ ਜੱਸ
9914926342