ਤਿਆਗ

5/5 - (1 vote)

ਸਾਰ

ਇਹ ਕਹਾਣੀ ਉਸ ਕੁੜੀ ਦੀ ਹੈ ਜਿਸਨੇ ਜ਼ਿੰਦਗੀ ਵਿੱਚ ਹਰ ਰਿਸ਼ਤਾ ਪੂਰੀ ਸ਼ਿੱਦਤ ਨਾਲ ਨਿਭਾਇਆ।

 

ਇੱਕ ਛੋਟਾ ਭਰਾ ਤੇ ਛੋਟੀ ਭੈਣ ਦੋਵਾਂ ਦੀ ਲਾਡਲੀ ਵੱਡੀ ਭੈਣ ਹੈ ਹੈਪੀ। ਹੈਪੀ ਬਚਪਨ ਤੋਂ ਹੀ ਬਹੁਤ ਸਿਆਣੀ ਅਤੇ ਹੋਣਹਾਰ ਸੀ। ਨਿੱਕੇ ਹੁੰਦੇ ਆਪਣੇ ਮੋਡੇ ਉੱਤੇ ਕੇਵਲ ਆਪਣੇ ਬਸਤੇ ਦਾ ਭਾਰ ਹੀ ਨਹੀਂ ਸਗੋਂ ਨਿੱਕੇ ਭਰਾ ਤੇ ਭੈਣ ਦਾ ਬੋਝ ਵੀ ਚੁਕਦੀ ਸੀ। ਨਿੱਕੀ ਭੈਣ ਉਸਤੋਂ ਛੇ ਸਾਲ ਛੋਟੀ ਹੈ। ਉਹ ਖੁਦ ਹੀ ਦੋਵਾਂ ਨੂੰ ਤਿਆਰ ਕਰਦੀ ਕੁੱਲ ਮਿਲਾਕੇ ਮਾਂ ਵਾਲੇ ਸਾਰੇ ਫਰਜ਼ ਆਪੇ ਪੂਰੇ ਕਰਦੀ।

ਉਹ ਸਿਰਫ਼ ਉਹਨਾਂ ਦੇ ਕੰਮ ਨਹੀਂ ਸੀ ਕਰਦੀ ਘਰਦਾ ਵੀ ਸਾਰਾ ਕੰਮ ਕਰਦੀ ਸੀ। ਜਦੋਂ ਉਹ ਨੌਵੀਂ ਵਿੱਚ ਪੜਨ ਲੱਗੀ ਨਾਲ ਹੀ ਸਲਾਈ ਦਾ ਕੌਰਸ ਵੀ ਕਰਨ ਲੱਗੀ।

ਉਸਦੀ ਪੜਾਈ ਹਜੇ ਵਿਚਾਲੇ ਹੀ ਸੀ ਪਰ ਉਸਦੀ ਉਮਰ ਕੋਈ ਖਾਸ ਨਹੀਂ ਸੀ ਸਤਾਰਾਂ ਅਠਾਰਾਂ ਦੇ ਕਰੀਬ ਹੋਵੇਗੀ ਜਦੋਂ ਉਸਨੂੰ ਵੇਲ ਵਾਂਗ ਵਧਦੀ ਦੇਖ ਉਸਦੇ ਮਾਪਿਆਂ ਨੇ ਉਸਦਾ ਵਿਆਹ ਕਰ ਦਿੱਤਾ।

ਉਸਦਾ ਘਰਵਾਲਾ ਮਾਂ ਦੇ ਆਖੇ ਲੱਗ ਉਸਨੂੰ ਕੁੱਟਦਾ ਮਾਰਦਾ। ਉਸਦੀ ਸੱਸ ਵੀ ਉਸਨੂੰ ਕੁਟੱਦੀ ਮਾਰਦੀ। ਪਰ ਉਹ ਦੋਵਾਂ ਦੀ ਬਹੁਤ ਇੱਜ਼ਤ ਕਰਦੀ ਸਾਰੀ ਸਾਰੀ ਰਾਤ ਸੱਸ ਦੀਆਂ ਲੱਤਾਂ ਘੁੱਟਦੀ ਅੱਧੀ ਰਾਤ ਵੀ ਚਾਹ ਜਾਂ ਰੋਟੀ ਮੰਗ ਲੈਂਦੇ ਉਸੇ ਵੇਲੇ ਬਣਾ ਕੇ ਦਿੰਦੀ। ਕੁਝ ਸਾਲ ਇੱਦਾਂ ਹੀ ਲੰਘ ਗਏ ਫ਼ੇਰ ਉਸਦੇ ਇੱਕ ਬੇਟਾ ਪੈਦਾ ਹੋਇਆ। ਜੋ ਜਿਆਦਾਤਰ ਬਿਮਾਰ ਹੀ ਰਿਹਾ।

ਉਸਦੀ ਸੱਸ ਨੇ ਉਸਨੂੰ ਵੀ ਆਪਣੇ ਵੱਲ ਕਰ ਲਿਆ। ਉਹ ਆਪਣੀ ਦਾਦੀ ਨੂੰ ਮੰਮੀ ਕਹਿੰਦਾ ਤੇ ਸੱਕੀ ਮਾਂ ਨੂੰ ਨਾਮ ਲੈਕੇ ਬੁਲਾਉਂਦਾ। ਕਦੇ ਕਦੇ ਤਾਂ ਹੱਦ ਹੋ ਜਾਂਦੀ ਜਦੋਂ ਉਹ ਆਪਣੀ ਮਾਂ ਨੂੰ ਗੰਦੀਆਂ ਗਾਲ੍ਹਾਂ ਵੀ ਕੱਢ ਛੱਡਦਾ। ਪਰ ਹੈਪੀ ਉਹ ਵੀ ਹੱਸ ਕੇ ਟਾਲਦੀ ਰਹੀ। ਉਸਦੇ ਘਰ ਇੱਕ ਨੰਨ੍ਹੀ ਧੀ ਵੀ ਆ ਗਈ। ਪਰ ਕਰਮ ਜੱਲੀ ਉਸਦੀ ਸੱਸ ਨੇ ਛੇ ਮਹੀਨੇ ਦੀ ਨੂੰ ਡਾਕਟਰਾਂ ਨੂੰ ਪੈਸੇ ਦੇਕੇ ਮਰਵਾ ਦਿੱਤਾ। ਹੈਪੀ ਇਹ ਦੁੱਖ ਵੀ ਸਹਿ ਗਈ।

ਇੱਕ ਦਿਨ ਅਚਾਨਕ ਉਸਦੇ ਘਰਵਾਲੇ ਦੀ ਹਾਰਟ ਅਟੈਕ ਕਾਰਨ ਮੌਤ ਹੋ ਜਾਂਦੀ ਹੈ। ਤਿਆਗ,ਸ਼ਹਿਣਸ਼ੀਲਤਾ, ਸਹਿਜਤਾ, ਨਿਮਰਤਾ, ਅਡੋਲਤਾ ਦੀ ਦੇਵੀ ਹੈਪੀ ਇਹ ਦੁੱਖ ਵੀ ਸਹਿ ਗਈ।

ਪਰ ਪਿੱਛੋਂ ਜੋ ਸੱਸ ਨੇ ਉਸਨੂੰ ਮੇਹਣੇ ਦਿੱਤੇ ਕਿ ਤੂੰ ਆਪਣਾ ਘਰਵਾਲਾ ਖਾ ਗਈ ਆਪਣੇ ਖਸਮ ਨੂੰ ਮਾਰਿਆ ਤੂੰ

ਤੇਰਾ ਬਾਹਰ ਚੱਕਰ ਹੈ ਕਿਸੇ ਨਾਲ ਜਿਸਦੇ ਮਗਰ ਲੱਗ ਮਾਰਿਆ ਜਹੇ ਮਿਹਣਿਆਂ ਨੇ ਧੁਰ ਅੰਦਰੋਂ ਤੋੜ ਦਿੱਤਾ ਉਸ ਦੇਵੀ ਨੂੰ। ਉਸਨੇ ਪੇਕੇ ਜਾਣ ਦਾ ਫ਼ੈਸਲਾ ਕੀਤਾ। ਪਰ ਆਪਣੇ ਪੁੱਤ ਨੂੰ ਇੱਕਲਾ ਛੱਡ ਕਿਵੇਂ ਚੱਲੇ ਜਾਂਦੀ।

ਉਸਨੇ ਪੁੱਤ ਨੂੰ ਪੁਛਿਆ ਤਾਂ ਉਹ ਗਾਲ੍ਹਾਂ ਕੱਢਦਾ ਉਸ ਨਾਲ ਬੋਲਣਾ ਵੀ ਬੰਦ ਕਰ ਦਿੰਦਾ ਹੈ।

ਕੋਰਟ ਕਚਿਹਰੀ,, ਸਿਆਣਿਆਂ ਤਾਂਤਰਿਕਾਂ ਦੇ ਦਰਵਾਜ਼ੇ ਖਟਕਾਉਂਦੀ ਥੱਕ ਹਾਰ ਅੰਤ ਉਸਨੇ ਉੱਥੇ ਹੀ ਰਹਿ ਜੁਲਮ ਸਹਿਣ ਦਾ ਫ਼ੈਸਲਾ ਕਰ ਲਿਆ।

IMG 20220925 WA0007

Adhura Shayer Jass

9914926342

 

Merejazbaat.in ਇਕ ਐਸੀ ਵੈੱਬਸਾਈਟ ਹੈ ਜਿਸ ਰਾਹੀਂ ਅਸੀ ਉਨ੍ਹਾਂ ਵੀਰਾ ਤੇ ਭੈਣਾਂ ਨੂੰ ਤੁਹਾਡੇ ਸਾਹਮਣੇ ਆਪਣੀਆ ਰਚਨਾਵਾਂ ਪੇਸ਼ ਕਰਨ ਦਾ ਮੌਕਾ ਦਿੰਦੇ ਹੈ ਜੋਂ ਲਿਖਣ ਦਾ ਸ਼ੌਕ ਰੱਖਦੇ ਹਾਂ। ਅਗਰ ਤੁਸੀ ਵੀ ਆਪਣੀ ਰਚਨਾ ਇਸ ਵੈੱਬਸਾਈਟ ਤੇ ਪ੍ਰਕਾਸ਼ਿਤ ਕਰਕੇ ਇਸ ਵੈੱਬਸਾਈਟ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਦਿੱਤੇ ਹੋਏ ਮੋਬਾਈਲ ਨੰਬਰ ਤੇ ਸਾਡੇ ਨਾਲ ਜਰੂਰ ਸੰਪਰਕ ਕਰੋ।

Sharing With Friends:

Leave a Comment