ਕਿੰਨੇ ਸਾਲ ਲੰਘ ਗਏ ਜੁਦਾਈਆਂ ਵਾਲੇ
ਪਰ ਅਸੀਂ ਅੱਜ ਵੀ ਇੱਸ਼ਕ ਤੇਰੇ ਨਾਲ ਭਰੇ ਹੋਏ ਆਂ।
ਤੇਰੀ ਖੁਸ਼ੀ ਲਈ ਤੇਰੀ ਜ਼ਿੰਦਗੀ ਚੋ ਪਰੇ ਹੋਏ ਆਂ
ਪਰ ਪੁੱਛੀ ਨਾ ਸੱਜਣਾਂ ਦੂਰੀ ਕਿਵੇਂ ਜਰੇ ਹੋਏ ਆਂ।
ਲਪ ਲਪ ਨੈਣਾਂ ਵਿੱਚੋਂ ਨਿੱਤ ਹੰਝੂ ਕੀਰ ਦੇ
ਉਡੀਕਦੇ ਪਏ ਆਂ ਤੈਨੂੰ ਕਿੰਨੇ ਚਿਰ ਦੇ
ਤੈਨੂੰ ਦੇਖਣ ਤੋਂ ਪਹਿਲਾਂ ਹੀ ਨਾ ਬੰਦ ਹੋ
ਜਾਣ ਅੱਖੀਆਂ ਅਸੀਂ ਡਰੇ ਹੋਏ ਆਂ।
ਤੇਰੀ ਖੁਸ਼ੀ ਲਈ ਤੇਰੀ ਜ਼ਿੰਦਗੀ ਚੋ ਪਰੇ ਹੋਏ ਆਂ
ਪਰ ਪੁੱਛੀ ਨਾ ਦੂਰੀ ਕਿਵੇਂ ਜਰੇ ਹੋਏ ਆਂ।
ਬਹਾਰ ਦੀ ਤਲਾਸ਼ ਵਿੱਚ ਰਹੀਏ ਸੁਬਹ ਸ਼ਾਮ
ਨਿੱਤ ਪੀ ਕੇ ਸੌਈਏ ਅਸੀਂ ਅਲਕੋਹਲ ਵਾਲਾ ਜਾਮ
ਚੰਦਰੀ ਨੀਂਦ ਫ਼ੇਰ ਵੀ ਨਾ ਆਵੇ
ਪਤਝੜ ਦੇ ਵਾਂਗ ਝੜੇ ਹੋਏ ਆਂ।
ਤੇਰੀ ਖੁਸ਼ੀ ਲਈ ਤੇਰੀ ਜ਼ਿੰਦਗੀ ਚੋ ਪਰੇ ਹੋਏ ਆਂ
ਪਰ ਪੁੱਛੀ ਨਾ ਦੂਰੀ ਕਿਵੇਂ ਜਰੇ ਹੋਏ ਆਂ।
ਤੂੰ ਹੀ ਸਾਡਾ ਰੱਬ ਤੂੰ ਹੀ ਸਾਡੀ ਦੁਨੀਆਂ
ਜਾਂਦੇ ਹੋਏ ਤੂੰ ਤੇ ਸਾਡੀ ਇੱਕ ਵੀ ਸੁਣੀ ਨਾ
ਅਸੀਂ ਜਾਣਦੇ ਜਾਂ ਸਾਡਾ ਰੱਬ ਜਾਣਦਾ
ਜਿਉਂਦੇ ਆਂ ਜਾਂ “ਜੱਸ” ਮਰੇ ਹੋਏ ਆਂ।
ਤੇਰੀ ਖੁਸ਼ੀ ਲਈ ਤੇਰੀ ਜ਼ਿੰਦਗੀ ਚੋ ਪਰੇ ਹੋਏ ਆਂ
ਪਰ ਪੁੱਛੀ ਨਾ ਦੂਰੀ ਕਿਵੇਂ ਜਰੇ ਹੋਏ ਆਂ।
ਅਧੂਰਾ ਸ਼ਾਇਰ ਜੱਸ
9914926342