ਗੁਰੂ ਗ੍ਰੰਥ ਸਾਹਿਬ ਜੀ,ਹੈ ਦਸਾਂ ਗੁਰਾਂ ਦੀ ਜੋਤ ਬੰਦੇ,
ਪਖੰਡੀ ਸਾਧਾਂ ਦਾ ਤੂੰ ਛੱਡ ਦੇ ਪਿੱਛਾ,ਲੈ ਬਸ ਇਸ ਦੀ ਹੀ ਓਟ ਬੰਦੇ।
=================
ਵਹਿਮਾਂ-ਭਰਮਾਂ ਵਿਚ ਸਾਧ ਪਖੰਡੀ ਪਾਵੇਂ, ਮੇਰਾ ਗੁਰੂ ਗ੍ਰੰਥ ਸਾਹਿ ਰਾਹ ਵਿਖਾਵੇ।
ਪਖੰਡੀਆਂ ਨੇ ਰੋਜ਼ਗਾਰ ਚਲਾਏ, ਲੋਕਾਂ ਨੂੰ ਲੂਟ ਮਹਿਲ ਬਣਾਏ।
ਖ਼ੁਦ ਰੱਬ ਬਣ ਕੇ ਬੈਠੇ ਤੇ ਕਮਾਉਂਦੇ ਜਿਹੜੇ ਨੋਟ ਬੰਦੇ।
ਗੁਰੂ ਗ੍ਰੰਥ ਸਾਹਿਬ ਜੀ, ਹੈ ਦਸਾਂ ਗੁਰਾਂ ਦੀ ਜੋਤ ਬੰਦੇ।
============================
ਗੁਰੂ ਘਰ ਤੂੰ ਰੋਜ਼ ਜਾਇਆ ਕਰ,ਜਾ ਉਥੇ ਹੀ ਸ਼ੀਸ਼ ਝੁਕਾਇਆ ਕਰ।
ਜਾ ਜਾ ਏਨਾਂ ਦੇ ਪੈਰ ਤੂੰ ਫੜਦਾ, ਕਿਉਂ ਮੱਤ ਤੇਰੀ ਤੇ ਪੈ ਗਿਆ ਪਰਦਾ।
ਇਨਸਾਨ ਤੇਰੇ ਵਰਗੇ ਏਵੀ,ਬੈਹ ਕੇ ਕਦੇ ਏ ਸੋਚ ਬੰਦੇ।
ਗੁਰੂ ਗ੍ਰੰਥ ਸਾਹਿਬ ਜੀ, ਹੈ ਦਸਾਂ ਗੁਰਾਂ ਦੀ ਜੋਤ ਬੰਦੇ।
=============================
ਇੰਝ ਗੁਰੂ ਤੋਂ ਹੋ ਕੇ ਬੇਮੁੱਖ ਵੇ, ਤੂੰ ਕਦੇ ਨਾ ਪਾਵੇਗਾ ਸੁੱਖ ਵੇ।
ਗੁਰੂ ਹੈ ਗੁਰੂ ਗ੍ੰਥ ਸੱਤੇ, ਮੇਰਾ ਸਤਿਗੁਰੂ ਬੜਾ ਬਿਅੰਤ ਸੱਤੇ।
ਭੰਗੁਵਾਂ ਵਾਲੀਆ ਬਣ ਸਿਆਣਾ, ਬਖਸ਼ਾ ਭੁੱਲ ਕਰ ਕੰਮ ਲੋਟ ਬੰਦੇ।
ਗੁਰੂ ਗ੍ਰੰਥ ਸਾਹਿਬ ਜੀ, ਹੈ ਦਸਾਂ ਗੁਰਾਂ ਦੀ ਜੋਤ ਬੰਦੇ।
ਗੀਤਕਾਰ ਸੱਤਾ ਸਿੰਘ (ਭੁੰਗਵਾ ਵਾਲਾ)
ਮੋਬਾਇਲ ਨੰਬਰ-7569954684