ਰੱਬ ਦਾ ਘਰ

5/5 - (2 votes)

ਹਰ ਕੋਈ ਰੱਬ ਦਾ ਘਰ ਪਿਆ ਬਣਾਵੇ,
ਕੋਈ ਮੰਦਿਰ, ਕੋਈ ਮਸਜਿਦ, ਕੋਈ ਗੁਰਦੁਆਰਾ ਸਜਾਵੇ,
ਵੱਧ ਤੋਂ ਵੱਧ ਖ਼ਰਚਾ ਕਰਕੇ ਆਪਣਾ ਆਪ ਜਤਾਵੇ,
ਮਹਿੰਗੇ ਤੋਂ ਮਹਿੰਗਾ ਪਿਆ ਪੰਡਾਲ ਬਣਾਵੇ,
ਰੱਬ ਬੰਦੇ ਤੋਂ ਫਿਰ ਵੀ ਖੁਸ਼ ਨਾ ਹੋ ਪਾਵੇ,
“ਅੰਬਰ” ਨੇ ਪੁੱਛਿਆ ਰੱਬਾ ਦੱਸ ਤੈਨੂੰ ਹੋਰ ਕੀ ਚਾਹੀਦਾ,
ਹੌਲੀ ਜਿਹੀ ਹੱਸ ਕੇ ਰੱਬ ਬੋਲਿਆ,
ਜਿੱਥੇ ਹਾਂ ਮੈਂ ਰਹਿੰਦਾ, ਉੱਥੇ ਕਿਸੇ ਨਾ ਟੋਲਿਆ,
ਨਾ ਗੁਰਦੁਆਰੇ, ਨਾ ਕਿਸੇ ਮੰਦਿਰ,
ਇਹ ਤਾਂ ਬੰਦੇ ਨੇ ਹੁਣ ਹੱਟ ਪਿਆ ਖੋਲ੍ਹਿਆ,
ਜਿੱਥੇ ਹਰ ਕੋਈ ਪਿਆ ਜਾਂਦਾ ਏ,
ਇੱਕ ਨਹੀਂ, ਸੌ ਨਹੀਂ, ਹਜ਼ਾਰਾਂ ਹੀ ਪਿਆ ਚੜ੍ਹਾਉਂਦਾ ਏ,
ਭਲੇ-ਬੁਰੇ ਦਾ ਪਤਾ ਨਹੀਂ, ਪਾਪ ਪੁੰਨ ਦਾ ਪਤਾ ਨਹੀਂ,
ਫਿਰ ਵੀ ਗੰਗਾ ਪਿਆ ਨਹਾਉਂਦਾ ਏ,
ਪਾ ਕੇ ਧਰਮ-ਕਰਮ ’ਚ ਫੁੱਟ,
ਸਿਆਸਤ ਨੇ ਬੜਾ ਹੈ ਰੋਲਿਆ,
ਜਿੱਥੇ ਹੈ ਉਹ ਰਹਿੰਦਾ, ਉੱਥੇ ਕਿਸੇ ਨਾ ਟੋਲਿਆ,
ਜਿੱਥੇ ਹੈ ਉਹ ਰਹਿੰਦਾ, ਉੱਥੇ ਕਿਸੇ ਨਾ ਟੋਲਿਆ,
ਕਰਕੇ ਬੰਦਗੀ ਬੰਦਾ, ਬੰਦੇ ਨੂੰ ਜੇ ਸਮਝ ਜਾਵੇ,
ਕਰਕੇ ਬੰਦਗੀ ਬੰਦਾ, ਬੰਦੇ ਨੂੰ ਜੇ ਸਮਝ ਜਾਵੇ,
ਦੁੱਖ-ਸੁੱਖ ’ਚ ਬੰਦੇ ਦੇ ਨਾਲ ਹੰਢਾਵੇ,
ਅਮੀਰ-ਗਰੀਬ ਦੇ ਕੰਮ ਪਿਆ ਆਵੇ,
ਫਿਰ ਰੱਬ ਨੂੰ ਥੋੜ੍ਹਾ ਜਿਹਾ ਸਮਝ ਪਾਵੇ,
ਕੋਈ ਮੇਰਾ ਭਾਵੇਂ ਨਾ ਮੰਦਿਰ ਬਣਾਵੇ,
ਤੇ ਕੋਈ ਨਾ ਕਿਸੇ ਦੀ ਮਸਜਿਦ ਢਾਵੇ,
ਨਾ ਕੋਈ ਗੁਰਦੁਆਰੇ ਦੇ ਪਿਆ ਸੋਨਾ ਚੜ੍ਹਾਵੇ,
ਇਤਿਹਾਸ ਸਭ ਨੇ ਬੜਾ ਹੈ ਫੋਲਿਆ,
“ਅੰਬਰਾ” ਤੂੰ ਵੀ ਨਹਾ ਕੇ ਵਾਧੂ ਪਾਣੀ ਡੋਲ੍ਹਿਆ,
ਜਿੱਥੇ ਹੈ ਉਹ ਰਹਿੰਦਾ, ਉੱਥੇ ਕਿਸੇ ਨਾ ਟੋਲਿਆ,
ਜਿੱਥੇ ਹੈ ਉਹ ਰਹਿੰਦਾ, ਉੱਥੇ ਕਿਸੇ ਨਾ ਟੋਲਿਆ।

Rab Da ghar
ਜੇ. ਐਸ ਅੰਬਰ

Merejazbaat.in ਇਕ ਐਸੀ ਵੈੱਬਸਾਈਟ ਹੈ ਜਿਸ ਰਾਹੀਂ ਅਸੀ ਉਨ੍ਹਾਂ ਵੀਰਾ ਤੇ ਭੈਣਾਂ ਨੂੰ ਤੁਹਾਡੇ ਸਾਹਮਣੇ ਆਪਣੀਆ ਰਚਨਾਵਾਂ ਪੇਸ਼ ਕਰਨ ਦਾ ਮੌਕਾ ਦਿੰਦੇ ਹੈ ਜੋਂ ਲਿਖਣ ਦਾ ਸ਼ੌਕ ਰੱਖਦੇ ਹਾਂ। ਅਗਰ ਤੁਸੀ ਵੀ ਆਪਣੀ ਰਚਨਾ ਇਸ ਵੈੱਬਸਾਈਟ ਤੇ ਪ੍ਰਕਾਸ਼ਿਤ ਕਰਕੇ ਇਸ ਵੈੱਬਸਾਈਟ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਦਿੱਤੇ ਹੋਏ ਮੋਬਾਈਲ ਨੰਬਰ ਤੇ ਸਾਡੇ ਨਾਲ ਜਰੂਰ ਸੰਪਰਕ ਕਰੋ।

Sharing With Friends:

Leave a Comment