ਹਲਕਾ ਹਲਕਾ ਸਰੂਰ ਆ ਰਿਹਾ ਹੈ
ਗੁਜਰੀ ਜਿੰਦਗੀ ਦੇ ਗਰੂਰ ਅੰਦਰ
ਹਰ ਲਮਹਾ ਜਿਹਨ ਚ ਗੁਣਗੁਣਾ ਰਿਹਾ ਹੈ
ਗੁਜਰੀ ਜਿੰਦਗੀ ਦੇ ਜਨੂਨ ਅੰਦਰ
ਹਲਕਾ ਹਲਕਾ….
ਹਰਫ਼ ਜਿੰਦਗੀ ਨੇ ਕੁੱਝ ਇਸ ਤ੍ਰਾਹ ਲਿਖੇ
ਪਹਿਲਾਂ ਜਮੀਨ ਤੇ ਫੇਰ ਆਸਮਾਂ ਚ ਦਿਖੇ
ਇਹ ਅੱਜ ਕਿੱਸ ਮੁਕਾਮ ਤੇ ਜਾ ਬੈਠਾ ਹੈ
ਹੈ ਕੋਈ ਗੜਬੜ ਇਸਦੇ ਜਰੂਰ ਅੰਦਰ
ਹਲਕਾ ਹਲਕਾ…..
ਰਿਸ਼ਤੇ ਨਾਤੇ ਮੁਸੱਲਸਲ ਦੂਰ ਹੁੰਦੇ ਰਹੇ
ਕੰਬਦੇ ਬੁੱਲ ਕੁੱਝ ਕਹਿਣ ਨੂੰ ਮਜ਼ਬੂਰ ਹੁੰਦੇ ਰਹੇ
ਹਰ ਸ਼ਕਸ਼ ਆਹੇਂ ਭਰ ਰਿਹਾ ਹੈ
ਦਿੱਲ ਵਿੱਚ ਮਚੇ ਫਤੂਰ ਅੰਦਰ
ਹਲਕਾ ਹਲਕਾ…..
ਆਸਥਾ ਬਣੀ ਰਹੀ ਬੁੱਤਖਾਨਿਆ ਅੰਦਰ
ਸ਼ੋਰੋ ਗੁੱਲ ਰਿਹਾ ਮਹਿਖਾਣਿਆਂ ਅੰਦਰ
ਜ਼ੋਰੋ ਜੋਰੀ ਦੁਨੀਆਂ ਲੁੱਟ ਰਹੀ ਹੈ
ਤਪੀਏ ਨੂੰ ਹਾਜ਼ਰਾ ਹਜ਼ੂਰ ਅੰਦਰ.
ਹਲਕਾ ਹਲਕਾ ਸਰੂਰ ਆ ਰਿਹਾ ਹੈ
ਗੁਜਰੀ ਜਿੰਦਗੀ ਦੇ ਗਰੂਰ ਅੰਦਰ
****
ਕੀਰਤ ਸਿੰਘ ਤਪੀਆ