ਸਮੇਂ ਦੀ ਕਦਰ

5/5 - (1 vote)

ਸੁਬ੍ਹਾ ਸਵੇਰੇ ਉੱਠਿਓ ਬੱਚਿਓ,
ਰੋਜ਼ ਸੈਰ ਨੂੰ ਜਾਓ।
ਅੱਜ ਅਸੀਂ ਕੀ ਕੀ ਕਰਨਾ,
ਟਾਇਮ ਟੇਬਲ ਬਣਾਓ।
ਜੋ ਸਮੇਂ ਦੀ ਕਦਰ ਹੈ ਕਰਦੇ,
ਉਹ ਮੰਜਿਲਾਂ ਨੇ ਪਾਉਂਦੇ।
ਜੋ ਕਰਦੇ ਨੇ ਲਾਪ੍ਰਵਾਹੀਆ,
ਮਗਰੋ ਫੇਰ ਪਛਤਾਉਂਦੇ।
ਸਮਾਂ ਲੰਘ ਜਾਵੇ ਜੇ ਇੱਕ ਵਾਰੀ,
ਮੁੜ ਹੱਥ ਨੀ ਆਉਂਦਾ।
ਨਾਲੇ ਹੋਵੇ ਨੁਕਸਾਨ ਬੱਚਿਓ,
ਹਰ ਕੋਈ ਮਖੌਲ ਉਡਾਉਦਾ।
ਅਨੁਸ਼ਾਸ਼ਨ ਹੀ ਹੈ ਜੀਵਨ ਸਾਡਾ,
ਇਹ ਗੱਲ ਭੁੱਲ ਨਾ ਜਾਇਓ।
ਇਸ ਬਿਨਾਂ ਅਧੂਰੀ ਜ਼ਿੰਦਗੀ,
ਨਾ ਤੁਸੀਂ ਭੁਲੇਖਾ ਖਾਇਓ।
ਉਹ ਬੱਚੇ ਨੇ ਸਿਆਣੇਂ ਹੁੰਦੇ,
ਜੋ ਚੰਗੀ ਗੱਲ ਅਪਨਾਉਂਦੇ।
ਹਰ ਥਾਂ ਤੇ ਸਤਿਕਾਰ ਹੈ ਮਿਲਦਾ,
ਉੱਚਾ ਰੁਤਬਾ ਪਾਉਂਦੇ।
ਤੁਸੀਂ ਭਵਿੱਖ ਹੋ ਦੇਸ਼ ਆਪਣੇ ਦਾ,
ਇਸ ਨੂੰ ਸਵਰਗ ਬਣਾਉਣਾ।
ਪੱਤੋ, ਆਖੇ ਭਾਰਤ ਮਾਂ ਦਾ,
ਬੱਚਿਓ, ਨਾਂ ਚਮਕਾਉਣਾ।

 

Lok tath
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417

Leave a Comment