ਸਿਤਾਰਾ ਲੱਭੀਏ

5/5 - (1 vote)

ਦੜ ਵੱਟ ਰੇ ਮਨਾ ਹੁਣ
ਕੋਈ ਹੋਰ ਦੁਆਰਾ ਲੱਭੀਏ

ਰਹਿੰਦੇ ਜੀਵਨ ਸਫ਼ਰ ਲਈ
ਹੁਣ ਕੋਈ ਹੋਰ ਸਹਾਰਾ ਲੱਭੀਏ

ਲੱਭੀਏ ਉਹ ਥਾਂ ਜਿੱਥੇ ਰਹਿੰਦੇ ਖੁਆਬ ਹੋ ਜਾਵਣ ਪੂਰੇ

ਕੁਝ ਕੁ ਯਾਦਾਂ ਵੰਡ ਲਾਈਏ
ਕੋਈ ਰਾਹ ਪਿਆਰਾ ਲੱਭੀਏ

ਹੁਣ ਫੇਰ ਤੋਂ ਦੋੜਨ ਨੂੰ ਦਿੱਲ ਕਰਦਾ ਹੈ ਮੇਰਾ

ਠਿੱਲ ਕੇ ਕਿਸ਼ਤੀ ਵਿੱਚ ਕੋਈ ਹੋਰ ਕਿਨਾਰਾ ਲੱਭੀਏ

ਗੁੰਮੇ ਰਸਤੇ ਤਾਂ ਓਹੀ ਨੇ ਜੋ
ਚਿਰਾਂ ਤੋਂ ਵਿੱਛੜੇ ਨੇ ਜੋ

ਓਹਨਾ ਰਾਹਾਂ ਤੇ ਪਭ ਧਰਕੇ
ਕੋਈ ਹੋਰ ਦੁਆਰਾ ਲੱਭੀਏ

ਗੁਜ਼ਰੇ ਪੈਂਡੇ ਜੋ ਸਦਾ ਰਹਿਣੇ ਯਾਦ ਝਰੋਖੇ ਅੰਦਰ

ਅਤੀਤ ਦੇ ਪੇੰਡਿਆਂ ਵਿੱਚ
ਕੋਈ ਰਾਹ ਪਿਆਰਾ ਲੱਭੀਏ

ਤਪੀਏ ਦੇ ਰਹਿੰਦੇ ਸਫ਼ਰ ਦਾ
ਨਾ ਕੋਈ ਹੋਰ ਸਹਾਰਾ ਦੂਜਾ

ਚੰਨ ਦੀਆਂ ਰਿਸ਼ਮਾਂ ਵਿੱਚ
ਕੋਈ ਹੋਰ ਸਿਤਾਰਾ ਲੱਭੀਏ
****************

Star
ਕੀਰਤ ਸਿੰਘ ਤਪੀਆ
ਅੰਮ੍ਰਿਤਸਰ

Leave a Comment