ਨਿੱਕੀਆਂ ਨਿੱਕੀਆਂ
****************
ਨਿੱਕੀਆਂ ਨਿੱਕੀਆਂ ਖੁਸ਼ੀਆਂ ਸਨ
ਸਾਡੇ ਕੁਝ ਕੁ ਨਿੱਕੇ ਨਿੱਕੇ ਹਾਸੇ
ਨਿੱਕੇ ਨਿੱਕੇ ਸੀ ਚਾਅ ਅਵੱਲੇ
ਅਤੇ ਨਿੱਕੇ ਨਿੱਕੇ ਸੀ ਰੰਗ ਤਮਾਸ਼ੇ
ਨਿੱਕੀਆਂ ਨਿੱਕੀਆਂ ਪੈੜਾਂ ਸਨ
ਉਲੀਕੇ ਲੰਮੇ ਸਿਰੜ ਦਿਲਾਸੇ
ਸਾਡੇ ਨਿੱਕੇ ਨਿੱਕੇ ਹੱਥਾਂ ਵਿੱਚ
ਨਿੱਕੇ ਨਿੱਕੇ ਸੀ ਖੇਡ ਖਿਲੌਣੇ
ਦਿਲਪ੍ਰਚਾਵੇ ਲਈ ਖੰਡ ਮਿਸ਼ਰੀ ਅਤੇ ਫੁੱਲੀਆਂ ਤੇ ਪਤਾਸੇ
ਨਿੱਕੀਆਂ ਨਿੱਕੀਆਂ ਗਲੀਆਂ ਵਿੱਚ
ਖੇਡਾਂ ਖੇਡ ਲੱਗ ਗਏ ਕਿਸੇ ਪਾਸੇ
ਸਾਂਭ ਸਾਂਭ ਰੱਖੋ ਨਿੱਕੀਆਂ ਖੁਸ਼ੀਆਂ
ਜੋ ਪਰਤਣ ਨਾ ਉਮਰਾਂ ਸਾਰੀ
ਜਦੋਂ ਨਿੱਕੇ ਨਿੱਕੇ ਹੁੰਦੇ ਸਾਂ
ਵੱਖਰੀ ਸੀ ਸੋਚ ਵੱਖਰੇ ਧਰਵਾਸੇ
****************
ਕੀਰਤ ਸਿੰਘ ਤਪੀਆ