ਜਿੰਦਗੀ ਦੀਆਂ ਰਾਹਵਾਂ ਵਿੱਚ ਮਿਲ ਜਾਂਦੇ
ਮਿਲ ਜਾਂਦੇ ਯਾਰ ਭਰਾਵਾਂ ਵਰਗੇ
ਨੰਗੀਆਂ ਧੁਪਾਂ ਵਿੱਚ ਵੀ ਨਾਲ਼ ਖੜ ਜਾਂਦੇ
ਸੰਘਣੇ ਬੋਹੜ ਦੀਆਂ ਛਾਵਾਂ ਵਰਗੇ
ਜਿੰਦਗੀ ਦੀਆਂ ਰਾਹਵਾਂ ਵਿੱਚ ਮਿਲ ਜਾਂਦੇ
ਮਿਲ ਜਾਂਦੇ ਕੁੱਝ ਯਾਰ ਭਰਾਵਾਂ ਵਰਗੇ
ਕੁੱਝ ਤਾਂ ਮਿਲਦੇ ਅੱਤ ਸ਼ਰਮੀਲੇ
ਕੁੱਝ ਮਨਚਲੇ ਸ਼ੋਖ ਅਦਾਵਾਂ ਵਰਗੇ
ਚੰਦ ਕੁ ਮਿਲਦੇ ਜੋ ਪੱਥਰ ਦਿੱਲ ਹੁੰਦੇ
ਕੁੱਝ ਮਿਲਦੇ ਕੱਚਿਆਂ ਰਾਹਵਾਂ ਵਰਗੇ
ਜਿੰਦਗੀ ਦੀਆਂ ਰਾਹਵਾਂ ਵਿੱਚ ਮਿਲ ਜਾਂਦੇ
ਮਿਲ ਜਾਂਦੇ ਕੁੱਝ ਯਾਰ ਭਰਾਵਾਂ ਵਰਗੇ
ਕਈ ਸੱਦਕੇ ਜਾਵਣ ਲੱਖ ਲੱਖ ਵਾਰੀ
ਔਖੀਆਂ ਘੜੀਆਂ ਚ ਬਣ ਜਾਣ ਬਾਹਵਾਂ ਵਰਗੇ
ਕਈ ਵਰ ਜਾਣ ਬਣ ਕੇ ਦਿੱਲ ਤੇ ਬੱਦਲੀ
ਕਈ ਮੁਖ ਮੋੜਨ ਬੇਮੌਸਮੀ ਘਟਾਵਾਂ ਵਰਗੇ
ਜਿੰਦਗੀ ਦੀਆਂ ਰਾਹਵਾਂ ਵਿੱਚ ਮਿਲ ਜਾਂਦੇ
ਮਿਲ ਜਾਂਦੇ ਕੁੱਝ ਯਾਰ ਭਰਾਵਾਂ ਵਰਗੇ
ਕਈ ਦੁੱਖਾਂ ਸੁਖਾਂ ਨਾਲ ਆ ਖੜਦੇ
ਦਿੱਲ ਜਿਹਨਾਂ ਦੇ ਦਰਿਆਵਾਂ ਵਰਗੇ
ਖੁਸ਼ੀਆਂ ਗ਼ਮੀਆਂ ਸੰਗ ਨਿਭਾਵਣ
ਦੇਕੇ ਅਣਮੁੱਲੇ ਪਿਆਰ ਜੋ ਚਾਹਵਾਂ ਵਰਗੇ
ਜਿੰਦਗੀ ਦੀਆਂ ਰਾਹਵਾਂ ਵਿੱਚ ਮਿਲ ਜਾਂਦੇ
ਮਿਲ ਜਾਂਦੇ ਕੁੱਝ ਯਾਰ ਭਰਾਵਾਂ ਵਰਗੇ
ਕੁੱਝ ਤਾਂ ਯਾਰ ਮਿਲਦੇ ਸਾਦ ਮੁਰਾਦੇ
ਕੁੱਝ ਮਿਲ ਜਾਵਣ ਅੱਤ ਬਲਾਵਾਂ ਵਰਗੇ
ਲਿੰਗ ਭੇਦ ਨਾਂ ਜਾਤ ਨਾਂ ਰੁੱਤਬਾ
ਹਰ ਮੌਸਮੀ ਮਸਤ ਹਵਾਵਾਂ ਵਰਗੇ
ਜਿੰਦਗੀ ਦੀਆਂ ਰਾਹਵਾਂ ਵਿੱਚ ਮਿਲ ਜਾਂਦੇ
ਮਿਲ ਜਾਂਦੇ ਕੁੱਝ
ਕੀਰਤ ਸਿੰਘ ਤਪੀਆ