ਮਾਂ ਗੁਜਰੀ

5/5 - (1 vote)

ਮੈਂ ਕਿੰਝ ਸੁਣਾਵਾਂ ਗਾਥਾ ਤੇਰੀ ਮਾਂ ਗੁਜਰੀ
ਬੀਤੀਆਂ ਸਦੀਆਂ ਪਰ ਨਾਂ ਦਿਲਾਂ ਚੋਂ ਗੁਜਰੀ ਮਾਂ ਗੁਜਰੀ

ਪਤੀ ਵਾਰਿਆ ਪੁੱਤਰ ਵਾਰਿਆ ਅਤੇ ਵਾਰਿਆ ਸਭ ਪਰਿਵਾਰ
ਪਰ ਨਾਂ ਸਿਰੜ ਮਨੋ ਵਸਾਰਿਆ ਐਸੀ ਸੀ ਤੂੰ ਮਾਂ ਗੁਜਰੀ

ਸਿੱਖੀ ਧਰਮ ਬਚਾਵਣ ਲਈ ਤੁਸਾਂ ਨੀਹਾਂ ਵਿੱਚ ਲਾਲ ਚਿਣਵਾਏ

ਦੇਕੇ ਲੋਰੀਆਂ ਅਣਖਾਂ ਦੀਆਂ ਤੁਸਾਂ ਨੇ ਪਾਠ ਪੜਾਏ
ਐਸੀ ਸੀ ਤੂੰ ਮਾਂ ਗੁਜਰੀ

ਜ਼ੁਲਮ ਜਬਰ ਦੇ ਅੱਗੇ ਨਾਂ ਕਦੇ ਤੇਰੀ ਡੰਗੋਰੀ ਲੜਖੜਾਈ

ਸ਼ਹੀਦੀ ਮਿਝ ਦੇ ਗਾਰਿਆਂ ਨਾਲ ਤੁਸਾਂ ਨੀਂਹ ਰਖਵਾਈ
ਏਸੇ ਸੀ ਤੁਸੀਂ ਮਾਂ ਗੁਜਰੀ

ਇਤਿਹਾਸ ਫਰੋਲ ਕੇ ਪੜ ਲਵੋ ਭਾਵੇਂ ਦੁਨੀਆਂ ਸਾਰੀ ਦਾ

ਜੋ ਸ਼ਹੀਦ ਦੀ ਪੱਤਨੀ ਮਾਤਾ ਤੇ ਦਾਦੀ ਮਾਂ ਕਹਾਈ
ਐਸੀ ਸੀ ਤੂੰ ਮਾਂ ਗੁਜਰੀ
*****—******—-

Merejazbaat.in
ਕੀਰਤ ਸਿੰਘ ਤਪੀਆ

Merejazbaat.in ਇਕ ਐਸੀ ਵੈੱਬਸਾਈਟ ਹੈ ਜਿਸ ਰਾਹੀਂ ਅਸੀ ਉਨ੍ਹਾਂ ਵੀਰਾ ਤੇ ਭੈਣਾਂ ਨੂੰ ਤੁਹਾਡੇ ਸਾਹਮਣੇ ਆਪਣੀਆ ਰਚਨਾਵਾਂ ਪੇਸ਼ ਕਰਨ ਦਾ ਮੌਕਾ ਦਿੰਦੇ ਹੈ ਜੋਂ ਲਿਖਣ ਦਾ ਸ਼ੌਕ ਰੱਖਦੇ ਹਾਂ। ਅਗਰ ਤੁਸੀ ਵੀ ਆਪਣੀ ਰਚਨਾ ਇਸ ਵੈੱਬਸਾਈਟ ਤੇ ਪ੍ਰਕਾਸ਼ਿਤ ਕਰਕੇ ਇਸ ਵੈੱਬਸਾਈਟ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਦਿੱਤੇ ਹੋਏ ਮੋਬਾਈਲ ਨੰਬਰ ਤੇ ਸਾਡੇ ਨਾਲ ਜਰੂਰ ਸੰਪਰਕ ਕਰੋ।

Sharing With Friends:

Leave a Comment