ਸਰਬੰਸਦਾਨੀ
ਕਲ਼ਮ ਮੇਰੀ ਕੰਬ ਗਈ,
ਲਿਖਾਂ ਕੀ ਅਲਫਾਜ਼ ਯਾਰੋ।
ਸ਼ਬਦਾਂ ਨੂੰ ਤਾਲਾ ਲੱਗਾ,
ਕਹਾਣੀ ਲਾਜਵਾਬ ਯਾਰੋ।
ਕੀ ਕੀ ਦੁੱਖ ਝੱਲੇ ਦੱਸਾਂ,
ਦਸਮੇਸ਼ ਜੀ ਨੇ,
ਪਿਤਾ, ਪੁੱਤਰਾਂ ਦਾ ਦਾਨੀ,
ਇਹ ਔਖਾ ਹਿਸਾਬ ਯਾਰੋ।
ਸੂਲਾਂ ਦੀ ਸੇਜ ਮਾਣ,
ਫਿਰ ਵੀ ਅਨੰਦ ਵਿੱਚ,
ਕਿਹੜੇ ਕਿਹੜੇ ਬਖ਼ਸ਼ੇ,
ਸਿੰਘਾਂ ਨੂੰ ਖ਼ਿਤਾਬ ਯਾਰੋ।
ਕਰਜ਼ ਕੌਮ ਦਾ ਉਤਾਰ,
ਸੁੱਤਾ ਵਿੱਚ ਜੰਗਲਾਂ ਦੇ,
ਸਾਹਿਬੇ ਕਮਾਲ ਅੱਜ,
ਗਾਉਂਦਾ ਪੰਜਾਬ ਯਾਰੋ।
ਨਹੀਂ ਹੋਇਆ ਨਾ ਹੀ ਹੋਣਾ
ਗੁਰੂ ਗੋਬਿੰਦ ਜਿਹਾ,
ਅੱਜ ਖ਼ਾਲਸੇ ਦਾ ਦੁਨੀਆਂ ਚ,
ਖਿੜਿਆ ਗੁਲਾਬ ਯਾਰੋ।
ਹਰਪ੍ਰੀਤ ਪੱਤੋ, ਸਰਬੰਸਦਾਨੀ
ਗੁਰੂ ਮੇਰਾ,
ਸਾਡੇ ਤੋਂ ਵਾਰ ਗਿਆ ਆਪਣੇ
ਖ਼ੁਆਬ ਯਾਰੋ।
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417