ਅੜ੍ਹਬ ਸੁਭਾਅ ਦਾ ਬਾਪੂ ਮੇਰਾ,ਸਾਰੇ ਬਹੁਤ ਸੀ ਡਰਦੇ।ਜਦ ਬਾਪੂ ਜੀ ਘਰ ਨਾ ਹੁੰਦੇ,ਅਸੀਂ ਮਸਤੀਆਂ ਕਰਦੇ।ਉੱਚਾ ਲੰਮਾ ਕੱਦ ਕਾਠ ਸੀ,ਮੁੱਛਾਂ ਕੁੰਢੀਆਂ ਕਰਦਾ,ਜਰਕ ਜੁੱਤੀ ਦੀ ਦੂਰੋਂ ਸੁਣਦੀ,ਮੜਕ ਨਾਲ ਪੱਬ ਧਰਦਾ।ਚਿੱਟਾ ਕੁੜਤਾ ਧੂਵਾਂ ਚਾਦਰਾ,ਸਿਰ ਤੇ ਸਾਫ਼ਾ ਬੰਨਦਾ।ਬੜਾ ਸ਼ੌਕੀਨ ਯਾਰੋ ਬਾਪੂ ਮੇਰਾ,ਹਰ ਕੋਈ ਸੀ ਮੰਨਦਾ।ਸਾਰੀ ਗਲੀ ਵਿੱਚ ਦੂਰੋਂ ਸੁਣਦਾ,ਮਾਰੇ ਜਦ ਖਗੂੰਰਾ।ਸੱਥ ਵਿੱਚ ਲੋਕੀਂ ਗੱਲਾਂ ਕਰਦੇ,ਆਉਂਦਾ ਬਾਬਾ ਦੂਰਾ।ਸਾਰੇ ਆਖਣ ਹੁੰਦੀ ਘਰ ਦੀ,ਵੱਡਿਆਂ ਨਾਲ ਸਰਦਾਰੀ।ਉਹ ਬਾਬੇ ਹੁਣ ਨੀ ਲੱਭਦੇ,ਨਿਗ੍ਹਾ ਦੂਰ ਤੱਕ ਮਾਰੀ।ਦੀਵਾ ਲ਼ੈ ਕੇ ਪਿੰਡ ਪਿੰਡ ਫਿਰਆ,ਕੋਈ ਟਾਵਾਂ ਹੀ ਲੱਭੇ।ਇਹ ਹੈ ਸਾਡਾ ਅਸਲੀ ਵਿਰਸਾ,ਪੱਤੋ, ਵਿੱਚ ਸਮਾਜ ਦੇ ਫੱਬੇ।
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ94658-21417