ਲੋਕ ਤੱਥ

Rate this post

ਲੋਕ ਤੱਥ

ਘਰ ਵਿੱਚ ਫੁੱਟ ਹੋ ਜੇ,

ਪੈਸੇ ਦੀ ਜੇ ਲੁੱਟ ਹੋ ਜੇ।

ਸਮਾਂ ਹੱਥੋਂ ਛੁੱਟ ਹੋ ਜੇ,

ਫੇਰ ਪਛਤਾਈ ਦਾ..

ਪੁੱਤਰ ਖਰਾਬ ਹੋ ਜੇ,

ਸਸਤੀ ਸ਼ਰਾਬ ਹੋ ਜੇ।

ਕਸੂਤੇ ਥਾਂ ਖਾਜ ਹੋ ਜੇ,

ਵੈਦ ਨੂੰ ਵਿਖਾਈਦਾ…

ਕਾਮਾ ਜੇ ਵਿਹਲਾ ਹੋ ਜੇ,

ਮੰਦੇ ਵਿੱਚ ਮੇਲਾ ਹੋ ਜੇ।

ਖੋਟਾ ਜੇ ਧੇਲਾ ਹੋ ਜੇ,

ਬਜ਼ਾਰ ਨਹੀਂ ਜਾਈਦਾ..

ਨਸ਼ੇ ਵਿੱਚ ਗੁੱਟ ਹੋ ਜੇ,

ਪੱਤਾ ਹੱਥੋਂ ਸੁੱਟ ਹੋ ਜੇ।

ਵਿਆਹ ਵਿੱਚ ਲੁੱਟ ਹੋ ਜੇ,

ਢੋਲ ਨੀ ਵਜਾਈਦਾ….

ਬੋਲ ਵਿੱਚ ਲਹਿਜ਼ਾ ਹੋ ਜੇ,

ਕੋਲ ਕਿੰਨਾ ਪੈਸਾ ਹੋ ਜੇ।

ਅਖਾੜੇ ਵਿੱਚ ਬਹਿਜਾ ਹੋ ਜੇ,

ਹੋਸ਼ ਨੀ ਗਵਾਈਦਾ……

ਪੱਤੋ, ਜੇ ਸ਼ੱਕ ਹੋ ਜੇ,

ਸ਼ਰੀਕਾਂ ਦੀ ਚੱਕ ਹੋ ਜੇ।

ਤੰਗ ਜੇ ਹੱਥ ਹੋ ਜੇ।

ਸਮੇਂ ਨੂੰ ਲੰਘਾਈਦਾ…..

ਹਰਪ੍ਰੀਤ ਪੱਤੋ ਪਿੰਡ ਪੱਤੋ ਮੋਗਾ

ਫੋਨ ਨੰਬਰ

94658-21417

Merejazbaat

Leave a Comment