ਤੇਰੇ ਕੰਨੀ ਨਾ ਪੈਂਦੀ ਆਵਾਜ਼ ਸਰਕਾਰੇ,
ਦੁਨੀਆ ਝੱਲ ਰਹੀ ਭੁੱਖ ਮਾਰ ਵਿਚਾਰੇ।
ਜੁਲਮ ਕਿਤਿਆ ਦਾ ਤੈਨੂੰ ਪਤਾ ਲਗਿਓ,
ਰਿਹਾਈ ਬੰਦੀ ਸਿੰਘਾਂ ਦੀ ਕਿਉ ਛੁਪਾਰੇ।
ਤੈਥੋਂ ਇੱਕ ਪੈਰ ਪੁੱਟ ਖੜ੍ਹ ਨਹੀਓਂ ਹੋਣਾ,
ਕਿਉਂ ਝੁੱਕੀਏ ਗ਼ੁਲਾਮ ਨਹੀਓ ਪਿਆਰੇ।
ਹੱਥ ਸ਼ਸ਼ਤਰ ਦਸਮ ਪਿਤਾ ਦੀ ਬਖਸ਼ਿਸ਼,
ਪੱਗ ਇੱਜਤ ਮਿੱਟੀ ਨਾ ਰੋਲ਼ ਤੂੰ ਸਰਕਾਰੇ।
ਜੁਲਮ ਹੇਠ ਦੱਬ ਜਾਣਾ ਤੂੰ ਭਾਰ ਸਹਿਓ,
ਜਦੋਂ ਦੁਨੀਆ ਦੇ ਰੰਗ ਬਦਲ ਜਾਣ ਸਾਰੇ।
ਤੈਥੋਂ ਇੱਕ ਪੈਰ ਪੁੱਟ ਖੜ੍ਹ ਨਹੀਓਂ ਹੋਣਾ,
ਕਿਉਂ ਝੁੱਕੀਏ ਗ਼ੁਲਾਮ ਨਹੀਓ ਪਿਆਰੇ।
ਬੇਅਦਬੀ ਕਰ ਅੱਜ ਪੱਗ ਰੋਲਣੀ ਚਾਹੀ,
ਗੁਰੂਆਂ ਦੀ ਫੌਜ਼ ਤੋਂ ਡਰ ਕਿੱਥੇ ਤੱਕ ਜਾਣੇ।
ਮਨ – ਮਰਜ਼ੀ ਹਰ ਵਰ੍ਹੇ ਜੁਲਮ ਹੀ ਕੀਤਾ,
ਪੈਸਿਆਂ ਵਪਾਰੀ ਤੂੰ ਉੱਚ ਵਿੱਦਿਆ ਮਾਣੇ।
ਤੈਥੋਂ ਇੱਕ ਪੈਰ ਪੁੱਟ ਖੜ੍ਹ ਨਹੀਓਂ ਹੋਣਾ,
ਕਿਉਂ ਝੁੱਕੀਏ ਗ਼ੁਲਾਮ ਨਹੀਓ ਪਿਆਰੇ।
ਉੱਚ ਪਦਵੀਂ ਮੋਰ,ਕਬੂਤਰ,ਬਾਜ ਕਹਾਉਂਣੇ,
ਤੈਨੂੰ ਸਮਝ ਇਹ ਨਹੀਓ ਕੀ ਲੋਕ ਚਾਉਣੇ।
ਜਦੋਂ ਉਮਰਾਂ ਕੈਦ ਜਵਾਨੀ ਹੀ ਰੋਲ ਦਿੱਤੀ,
ਫਿਰ ਕਿਉਂ ਨਾ ਛੱਡਣ ਦੀ ਤੂੰ ਕਸਮਾਂ ਖਾਣੇ।
ਤੈਥੋਂ ਇੱਕ ਪੈਰ ਪੁੱਟ ਖੜ੍ਹ ਨਹੀਓਂ ਹੋਣਾ,
ਕਿਉਂ ਝੁੱਕੀਏ ਗ਼ੁਲਾਮ ਨਹੀਓ ਪਿਆਰੇ।
ਇਨਸਾਫ਼ ਮੰਗ ਪੰਜਾਬ ਰਿਹਾ ਨਾ ਗ਼ੁਲਾਮ,
ਤੇਰੇ ਧੁੰਦਲੇ ਜੇ ਫ਼ੈਸਲੇ ਦੀ ਗੱਲ ਨਾ ਪਛਾਣੇ।
ਵਕ਼ਤ ਵਾਂ ਜਿੰਦਗੀ ਦੇ ਸਹੀ ਕਰ ਬਿਆਨ,
ਗੌਰਵ ਦੇ ਲਫ਼ਜਾ ਤੋਂ ਹੱਥ ਜੋੜ ਫ਼ਰਮਾਨ ਨੇ।
ਤੈਥੋਂ ਇੱਕ ਪੈਰ ਪੁੱਟ ਖੜ੍ਹ ਨਹੀਓਂ ਹੋਣਾ,
ਕਿਉਂ ਝੁੱਕੀਏ ਗ਼ੁਲਾਮ ਨਹੀਓ ਪਿਆਰੇ।
ਗੌਰਵ ਧੀਮਾਨ
ਚੰਡੀਗੜ੍ਹ ਜੀਰਕਪੁਰ
ਮੋ: ਨੰ: 7626818016
Merejazbaat.ਇਨ