ਕਿਣਕਾ

5/5 - (1 vote)

 

ਕੱਲਿਆਂ ਪੈਂਡਾ ਜ਼ਿੰਦਗੀ ਦਾ

ਅੱਤ ਲਮੇਰਾ ਹੋ ਜਾਏ

 

ਨਿੱਤ ਤਿਰਕਾਲਾਂ ਢਲਣ ਤੋਂ ਪਹਿਲਾਂ

ਦਿਨੇ ਹੀ ਹਨੇਰਾ ਹੋ ਜਾਏ

 

ਹਰ ਸ਼ੈਅ ਪੈ ਜਾਏ ਫਿੱਕੀ

ਜਦੋ ਮੇਰਾ ਹੀ ਮੇਰਾ ਹੋ ਜਾਏ

 

ਜੀਵਨ ਹੋ ਜਾਏ ਦਿਸ਼ਾਹੀਣ

ਸਬ ਰੈਣ ਬਸੇਰਾ ਹੋ ਜਾਏ

 

ਨਾਂ ਚੈਨ ਚਾਹਤ ਨਾਂ ਚਤੁਰਾਈ

ਚਾਹੇ ਹਰ ਰਾਤ ਸੁਵੇਰਾ ਹੋ ਜਾਏ

 

ਨਾਂ ਜਿਉਣ ਦਾ ਫਿਕਰ ਨਾਂ ਮਰਨ ਦਾ ਡਰ

ਸਬ ਤੇਰਾ ਹੀ ਤੇਰਾ ਹੋ ਜਾਏ

 

ਸਬਰ ਸੰਤੋਖ ਜਦੋਂ ਧੁਰੋਂ ਮਿਲ ਜਾਏ

ਫੇਰ ਕਿਣਕਾ ਹੀ ਬਥੇਰਾ ਹੋ ਜਾਏ……..

Pani

(ਤਪੀਆ )

Merejazbaat.in ਇਕ ਐਸੀ ਵੈੱਬਸਾਈਟ ਹੈ ਜਿਸ ਰਾਹੀਂ ਅਸੀ ਉਨ੍ਹਾਂ ਵੀਰਾ ਤੇ ਭੈਣਾਂ ਨੂੰ ਤੁਹਾਡੇ ਸਾਹਮਣੇ ਆਪਣੀਆ ਰਚਨਾਵਾਂ ਪੇਸ਼ ਕਰਨ ਦਾ ਮੌਕਾ ਦਿੰਦੇ ਹੈ ਜੋਂ ਲਿਖਣ ਦਾ ਸ਼ੌਕ ਰੱਖਦੇ ਹਾਂ। ਅਗਰ ਤੁਸੀ ਵੀ ਆਪਣੀ ਰਚਨਾ ਇਸ ਵੈੱਬਸਾਈਟ ਤੇ ਪ੍ਰਕਾਸ਼ਿਤ ਕਰਕੇ ਇਸ ਵੈੱਬਸਾਈਟ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਦਿੱਤੇ ਹੋਏ ਮੋਬਾਈਲ ਨੰਬਰ ਤੇ ਸਾਡੇ ਨਾਲ ਜਰੂਰ ਸੰਪਰਕ ਕਰੋ।

Sharing With Friends:

Leave a Comment