ਬਟਵਾਰੇ ਦਾ ਦਰਦ
===========
ਜਦ ਵੰਡੀਆਂ ਪਈਆਂ ਦੇਸ਼ ਵਿੱਚ ਸਰਹੱਦਾਂ ਦੀਆਂ
ਉਹਦੋਂ ਪੰਜਾਬ ਮੇਰਾ ਵੀ ਵੰਡੀਆਂ ਦੇ ਵਿੱਚ ਵੰਡਿਆ ਗਿਆ
ਚੌਧਰੀਆਂ ਦੀ ਅਣਮਨੁੱਖੀ ਕੁਚੱਜੀ ਦੌੜ ਦੇ ਅੰਦਰ
ਹਰ ਮਜ੍ਹਬ ਦਾ ਬੰਦਾ ਵਾਂਗ ਕਰੁੰਡਾਂ ਛੰਡਿਆ ਗਿਆ
ਢਹਿ ਢੇਰੀ ਕੀਤੇ ਮਜ਼੍ਹਬੀ ਧਰਮਾਂ ਦੇ ਦੁਆਰੇ
ਮਨੁੱਖਤਾ ਦੀ ਲਚਾਰੀ ਨੂੰ ਨੇਜ਼ਿਆਂ ਉੱਤੇ ਟੰਗਿਆ ਗਿਆ
ਸਦੀਆਂ ਪੁਰਾਣੇ ਰਿਸ਼ਤੇ ਕੀਤੇ ਤਾਰ ਤਾਰ
ਲੱਖ ਜੋੜਣ ਤੇ ਮੁੜ ਫੇਰ ਨਾਂ ਰਿਸ਼ਤਾ ਗੰਢਿਆ ਗਿਆ
ਸਰਹੱਦਾਂ ਉੱਤੇ ਲਗਾ ਕੇ ਰੰਗ ਬਰੰਗੀਆਂ ਝੰਡੀਆਂ
ਫੇਰ ਨਵੇ ਲਿਬਾਸਾਂ ਦੇ ਵਿੱਚ ਦੋਹਾਂ ਮੁਲਕਾਂ ਨੂੰ ਰੰਗਿਆ ਗਿਆ
ਅਸੀਂ ਦੂਰਬੀਨਾਂ ਚੋਂ ਕਰਦੇ ਰਹੇ
ਬਾਬੇ ਦੇ ਦਰਸ ਦੀਦਾਰੇ
ਜਦ ਤੋਂ ਕਰਤਾਰ ਪੂਰੇ ਵਿੱਚ ਬਾਬਾ ਨਾਨਕ ਵੀ ਵੰਡੀਆਂ ਦੇ ਵਿੱਚ ਵੰਡਿਆ ਗਿਆ
ਤਪੀਆ ਅਰਜ ਗੁਜਾਰੇ ਦੁਨੀਆਂ ਦੇ ਹੁਕਮਰਾਨਾਂ ਨੂੰ
ਕਿਉਂ ਮਝਹਬੀ ਜਹਿਰਾਂ ਦੇ ਟੀਕਿਆਂ ੱਚ ਜਿਸਮ ਤੁਹਾਡਾ ਡੰਗਿਆ ਗਿਆ
****************
ਕੀਰਤ ਸਿੰਘ ਤਪੀਆ