ਬੇਹਿਸਾਬ ਮੰਨਤਾ, ਧਾਗਿਆਂ, ਪਾਠ ਪੂਜਾ ਮੁੰਡਾ ਹੋਣ ਦੀ ਰੀਝ
ਪੂਰੀ ਕਰਨ ਵਾਲਿਆ ਦਵਾਈਆਂ ਦੀ ਉਪਜ ਇਹ ਮਰਦ ਜਾਤ
ਅਕਸਰ ਔਰਤ ਦਾ ਸੰਧੂਰ, ਮੰਗਲਸੂਤਰ, ਬਿੰਦੀ, ਚੂੜੀ, ਮਹਿੰਦੀ, ਕਰਵਾਚੌਥ ਦਾ
ਸੁਰੱਖਿਆ ਕਵਚ ਚੜਾ ਕੇ ਪਨਪਦੀ ਹੈ
ਜਦਕਿ ਔਰਤ ਨੂੰ ਧਾਗੇ , ਮੰਨਤਾ, ਕਰਵਾਚੌਥ ਜਿਹੇ ਕਵਚ ਦੀ ਕੋਈ ਲੋੜ ਨਹੀਂ ਪੈਂਦੀ।
ਸਮਾਜ ਦੀਆਂ ਵਹਿਸ਼ੀ ਨਜਰਾ, ਲੱਖਾ ਰੋਕਾ, ਤਾਹਨੇ ਮੇਹਣੇ , ਤਹੁਮਤਾ ਸਹਿੰਦਿਆਂ
ਉਹ ਜਮਾਂਦਰੂ ਹਿਮਤ ਰੂਪੀ ਕਵਚ ਪਾ ਕੇ ਪਨਪਦੀ ਏ…….
ਓਹ ਕਿਸੇ ਮੰਨਤ ਧਾਗੇ ਤਵੀਤ , ਕਰਵਾ ਦੀ ਮੋਹਤਾਜ ਨਹੀਂ ਹੁੰਦੀ
ਓਹ ਇਸ ਤੋਂ ਬਿਨਾਂ ਹੀ ਜਿਉਂਦੀ ਹੈ ਅਤੇ ਜਿਊਂ ਕੇ ਵਖਾਉਂਦੀ ਹੈ…………
ਨੀਰੂ ਜੱਸਲ
ਸਹੀਦ ਭਗਤ ਸਿੰਘ ਨਗਰ