ਸੁਣ ਓ ਅੱਲਾ ,ਸੁਣ ਓ ਅੱਲਾ
ਤੇਰੇ ਵਰਗਾ ਮੈਂ ਵੀ ਇਕੱਲਾ।
ਇਕੱਲੇ-ਇਕੱਲੇ ਇੱਕ ਹੋ ਜਾਈਏ
ਆਪਾਂ ਵੀ ਕੋਈ ਰਿਸ਼ਤਾ ਨਿਭਾਈਏ।
ਪੜੂ ਮੈਂ ਤੇਰੇ ਨਾਮ ਦੇ ਵਰਕੇ
ਪਿਆਰ ਨਾਲ ਤੂੰ ਗਲ ਲਾਵੀਂ।
ਜਾਵੀਂ ਤੂੰ ਅਪਣੀ ਦੁਨੀਆਂ ਚ
ਮੈਨੂੰ ਆਪਣੇ ਰੰਗ ਵਿਖਾਵੀਂ।
ਗਲਤੀ ਹੋਵੇ ਜੇ ਮੇਰੇ ਤੋਂ
ਭਾਵੇਂ ਸੋਟਾ ਮਾਰ ਹਟਾਵੀਂ।
ਛੱਡ ਦੇਵਾਂ ਜੇ ਮੈਂ ਪੱਲਾ ਤੇਰਾ
ਤੂੰ ਨਾ ਹੱਥ ਛੁਡਾਵੀਂ।
ਤੱਕੀਂ ਨਾ ਤੂੰ ਔਗੁਣ ਮੇਰੇ
ਮੈਨੂੰ ਗੁਣ ਤੇਰੇ ਦਿਖਾਵੀਂ।
ਮੁਹੱਬਤ ਤੇਰੀ ਤੋਂ ਬਾਗੀ ਹੋ ਜਾਂ
ਤਾਂ ਇਸ ਮਿੱਟੀ ਚੋਂ ਕੱਢ ਲੈ ਜਾਵੀਂ।
ਕਰਦੇ ਕੋਈ ਐਸਾ ਜਾਦੂ
ਤੇਰੇ ਬਿਨ ਹੋ ਜਾਵਾਂ ਮੈਂ ਝੱਲਾ।
ਸੁਣ ਓ ਅੱਲਾ,ਸੁਣ ਓ ਅੱਲਾ…….।
ਕੰਵਰਪ੍ਰੀਤ ਕੌਰ ਮਾਨ 7814472377
Bhaut vadiya ji