ਕਿੰਨੇ ਦੀਵੇ

5/5 - (3 votes)

ਪਹਿਲਾਂ ਦੀਵਾ ਮੈ ਰੁੱਖੀਂ ਰੱਖਾ,

ਜੋ ਠੰਡੀਆਂ ਦੇਣ ਹਵਾਵਾਂ।

ਦੂਜਾ ਦੀਵਾ ਮੈ ਨਲ਼ਕੇ ਰੱਖਾਂ,

ਜਿੱਥੋਂ ਪਿਆਸ ਬੁਝਾਵਾਂ।

ਤੀਜਾ ਦੀਵਾ ਮੈ ਰੱਖ ਬਨੇਰੇ,

ਸਭ ਦੀ ਸੁੱਖ ਮਨਾਵਾਂ।

ਚੌਥਾ ਦੀਵਾ ਧੀਆਂ ਦਾ ਰੱਖਾਂ,

ਬਣਦੀਆਂ ਨੇ ਜੋ ਮਾਵਾਂ।

ਪੰਜਵਾਂ ਦੀਵਾ ਪਿਆਰ ਮੁਹੱਬਤ,

ਫੈਲੇ ਚਾਰ ਦਿਸ਼ਾਵਾਂ।

ਛੇਵਾਂ ਦੀਵਾ ਮਾਪਿਆਂ ਦਾ ਰੱਖਾਂ,

ਪਾਲ਼ਿਆ ਜਿੰਨਾਂ ਚਾਵਾਂ।

ਸੱਤਵਾਂ ਦੀਵਾ ਰੱਖ ਦੇਹਲੀ ਤੇ,

ਵੱਲ ਸੱਜਣਾਂ ਤਾਂਘ ਵਧਾਵਾਂ।

ਅੱਠਵਾਂ ਦੀਵਾ ਸਭ ਲਈ ਰੱਖਾ,

ਜਿਸ ਨਾਲ ਮੰਗਾਂ ਦੁਆਵਾਂ।

ਨੌਵਾ ਦੀਵਾ ਦੂਈ ਦੁਵੈਤ ਦਾ,

ਢੇਰ ਮੈਂ ਇੱਕ ਥਾਂ ਲਾਵਾਂ।

ਹਰਪ੍ਰੀਤ ਪੱਤੋ, ਦਸਵੇਂ ਦੀਵੇ ਨਾਲ,

ਕੱਠਾ ਕਰ ਜਲਾਵਾਂ।

Diwali

ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ

94658-21417

Leave a Comment