ਅੱਪੂ ਨਾਂ ਦਾ ਹਾਥੀ ਬੱਚਿਓ,
ਵਿੱਚ ਜੰਗਲ ਦੇ ਰਹਿੰਦਾ।
ਬੜਾ ਸ਼ਰਾਰਤੀ ਹੱਸਮੁਖ ਉਹੋ,
ਜ਼ਰਾ ਨਾ ਟਿਕ ਕੇ ਬਹਿੰਦਾ।
ਨਿੱਕੇ ਨਿੱਕੇ ਜਾਨਵਰਾਂ ਤਾਈਂ,
ਬਹੁਤ ਹੀ ਉਹ ਸਤਾਵੇ।
ਪਰ ਸਮਝੇਂ ਨਾ ਸਮਝਾਇਆ ਉਹ,
ਮਾਂ ਬੜਾ ਸਮਝਾਵੇ।
ਸਾਰੇ ਜਾਨਵਰ ਹੋ ਇੱਕਠੇ ,
ਕੋਲ ਸੀ ਮਾਂ ਦੇ ਆ ਕਿ।
ਕਈ ਤਰਾਂ ਦੀਆਂ ਕਰਨ ਸ਼ਿਕਾਇਤਾਂ,
ਅੱਪੂ ਬੈਠਾ ਨੀਵੀਂ ਪਾ ਕਿ।
ਮਾਂ ਨੇ ਆਖਿਆ ਅੱਪੂ ਬੇਟਾ,
ਰਲ ਮਿਲ ਆਪਾਂ ਰਹਿਣਾ।
ਇਹ ਸਭ ਤੇਰੇ ਭੈਣ ਭਰਾ ਨੇ,
ਕਿਸੇ ਨੂੰ ਕੁਝ ਨੀ ਕਹਿਣਾ।
ਸਾਰਿਆਂ ਤੋਂ ਉਹ ਮੁਆਫੀ ਮੰਗੇ,
ਨਾਲੇ ਕੰਨਾਂ ਨੂੰ ਹੱਥ ਲਾਵੇ।
ਪੱਤੋ, ਅੱਪੂ ਸਿਆਣਾ ਬਣ ਗਿਆ,
ਸਭ ਨਾਲ ਪਿਆਰ ਬਣਾਵੇ।
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417