ਏਹ ਖੁਦਾ ਮੈ ਸਾਰੀ ਜਿੰਦਗੀ ਤੈਨੂੰ ਸਮਝ ਨਾਂ ਪਾਇਆ
ਸੱਚ ਜਿਤਾ ਕੇ ਜਿੰਦਗੀ
ਝੂਠਾ ਕਹਿਕੇ ਜੱਗ ਰਚਾਇਆ
ਵੈਸੇ ਤਾਂ ਜੁਆ ਕੇ ਮਾਰ ਮੁਕਾਉਣਾ
ਵਕਤ ਦੀ ਫਿਤਰਤ ਹੈ
ਫੇਰ ਕਿਉਂ ਦਿਲਾਂ ਅੰਦਰ
ਚਿਰਜੀਵੀ ਵਹਿਮ ਤੂੰ ਧਰਾਇਆ
ਪਾਣੀ ਦੇ ਇੱਕ ਬੁਲਬੁਲੇ ਵਰਗੀ ਹੈ ਹੋੰਦ ਅਸਾਡੀ
ਫਟਣ ਦਾ ਨਾਂ ਡਰ ਸਾਨੂੰ
ਜੱਫਾ ਅਸੀਂ ਸਮੁੰਦਰਾਂ ਨੁੰ ਪਾਇਆ
ਹਰ ਜੀਵ ਪ੍ਰਾਣੀ ਨੁੰ ਦੇਕੇ ਮੋਹ ਮਮਤਾ ਦੀਆਂ ਸੁਗਾਤਾਂ
ਇਸੀ ਦੌੜ ਅੰਦਰ ਸੱਬ ਨੁੰ
ਸਿਰੇ ਸਿਰ ਧੰਦੇ ਲਾਇਆ
ਆਪੇ ਤੂੰ ਜੁਵਾਏ ਆਪੇ ਮਾਰ ਮੁਕਾਏਂ
ਸਿਰਾਂ ਤੇ ਇਲਜ਼ਾਮ ਤੂੰ ਕਿਸਮਤਾਂ ਦਾ ਲਿਖਾਇਆ
ਵਾਹ ਤੇਰੀ ਕੁਦਰਤਿ ਮੈਂ ਜਾਵਾਂ ਤੈਥੋਂ ਸਦ ਬਲਿਹਾਰੇ
ਤਪੀਆ ਭੇਦ ਨਾਂ ਤੇਰਾ ਪਾ ਸਕਿਆ ਕੋਈ
ਤੇਰੀ ਅਜ਼ਬ ਹੈ ਮਾਇਆ
…
ਕੀਰਤ ਸਿੰਘ ਤਪੀਆ
ਅੰਮ੍ਰਿਤਸਰ