ਭਾਈ ਜੇਠਾ ਜੀ

5/5 - (1 vote)

ਭਾਈ ਜੇਠਾ ਜੀ

ਸੇਵਾ ਦੇ ਵਿੱਚੋਂ ਸਭ ਕੁਝ ਪਾਇਆ ਭਾਈ ਜੇਠੇ ਨੇ।

ਨਿਮਾਣਿਆਂ ਨੂੰ ਮਾਣ ਗੁਰੂ ਨੇ ਦਿਵਾਇਆ।

ਆ ਕੇ ਸ਼ਰਣ ਤੀਜੇ ਸੀ ਸਤਿਗੁਰ ਦੀ,

ਚੌਥੇ ਗੁਰੂ ਨਾਨਕ ਦਾ ਰੂਪ ਜਿਸ

ਨੇ ਵਟਾਇਆ।

ਭਾਗ ਲਾਇ ਆ ਕੇ ਅੰਮ੍ਰਿਤਸਰ ਦੀ ਧਰਤੀ ਨੂੰ

ਜਿੱਥੇ ਪਿੰਗਲੇ ਦਾ ਰੋਗ ਸੀ ਗਵਾਇਆ।

ਗੁਰੂ ਰਾਮਦਾਸ ਜੀ ਇਹ ਤੇਰੀ ਵਡਿਆਈ ਹੈ,

ਕਰੋਂ ਕਾਰਜ਼ ਜਿਨ੍ਹਾਂ ਸੱਚੇ ਮਨ ਧਿਆਇਆ।

ਜਲ ਛੱਕਿਆ ਜਿਸ ਅ੍ਰੰਮਿਤ ਇਸ ਸਰੋਵਰ ਦਾ,

ਤਨ ਮਨ ਹੋਇਆ ਨਿਹਾਲ ਸਤਿਗੁਰ ਪਾਇਆ।

ਬਾਣੀ ਰਚੀ ਤੁਸਾਂ ਨੇ ਇਸ ਜਗਤ ਦੇ ਤਾਰਨ ਨੂੰ,

ਕਲਜੁਗ ਦਾ ਜਹਾਜ਼ ਜਿਸ ਭੱਟਾਂ ਨੇ ਫ਼ੁਰਮਾਇਆ।

ਧੰਨ ਪਿਤਾ ਧੰਨ ਮਾਤਾ ਜਿਸ ਨੇ

ਜਾਇਆ ਸੀ।

ਧੰਨ ਧੰਨ ਕੁਲ ਭਾਗ ਜਿਸ ਤਾਈਂ ਲਾਇਆ।

ਧੰਨ ਗੁਰੂ ਰਾਮਦਾਸ,ਪੱਤੋ, ਨੂੰ

ਬਖਸ਼ਿਓ ਜੀ,

ਦਿੱਤੀ ਕਲ਼ਮ ਨਾਲ ਜਸ ਤੁਸੀਂ

ਲਿਖਵਾਇਆ ।

Zamin

ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ

94658-21417

Merejazbaat.in ਇਕ ਐਸੀ ਵੈੱਬਸਾਈਟ ਹੈ ਜਿਸ ਰਾਹੀਂ ਅਸੀ ਉਨ੍ਹਾਂ ਵੀਰਾ ਤੇ ਭੈਣਾਂ ਨੂੰ ਤੁਹਾਡੇ ਸਾਹਮਣੇ ਆਪਣੀਆ ਰਚਨਾਵਾਂ ਪੇਸ਼ ਕਰਨ ਦਾ ਮੌਕਾ ਦਿੰਦੇ ਹੈ ਜੋਂ ਲਿਖਣ ਦਾ ਸ਼ੌਕ ਰੱਖਦੇ ਹਾਂ। ਅਗਰ ਤੁਸੀ ਵੀ ਆਪਣੀ ਰਚਨਾ ਇਸ ਵੈੱਬਸਾਈਟ ਤੇ ਪ੍ਰਕਾਸ਼ਿਤ ਕਰਕੇ ਇਸ ਵੈੱਬਸਾਈਟ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਦਿੱਤੇ ਹੋਏ ਮੋਬਾਈਲ ਨੰਬਰ ਤੇ ਸਾਡੇ ਨਾਲ ਜਰੂਰ ਸੰਪਰਕ ਕਰੋ।

Sharing With Friends:

Leave a Comment