ਪਤਾ ਨਹੀਂ ਕਿਉਂ ਅੱਜ ਆਦਮੀ ਹੀਂ
ਆਦਮੀ ਨੁੰ ਖਾਹ ਰਿਹਾ ਹੈ
ਕਿਸੁ ਕਾਰਣ ਆਇਆ ਜੱਗ ਉੱਤੇ
ਅੱਜ ਕਿਹੜੇ ਪਾਸੇ ਜਾਹ ਰਿਹਾ ਹੈ
ਚੋਰਾਸੀ ਲੱਖ ਜੂਨਾਂ ਭੋਗ ਕੇ
ਅਜੇ ਵੀ ਸਮਝ ਨਹੀਂ ਆਈ
ਇਹ ਮੈਂ ਨਹੀਂ ਕਹਿੰਦਾ
ਸੰਸਾਰੀ ਗ੍ਰੰਥ ਸੰਦੇਸ਼ ਸੁਣਾ ਰਿਹਾ ਹੈ
ਮੇਰੀ ਮੇਰੀ ਤੇ ਤੇਰੀ ਤੇਰੀ
ਸਭਨਾਂ ਦੀ ਹੋਈ ਜੀਵਨ ਸ਼ੈਲੀ
ਨਿੱਤ ਨਵੇਂ ਮਨਸੂਬੇ ਘੜਨ ਦੀ
ਵਿਉਂਤ ਬਣਾ ਰਿਹਾ ਹੈ
ਭੁੱਲਿਆ ਫਿਰੇ ਬੰਦਾ
ਇੱਕ ਦਿਨ ਸਭਨਾ ਤੁਰ ਜਾਣਾ
ਫੇਰ ਵੀ ਚਿਰਜੀਵੀ ਜਿਉਣ ਦੀ
ਸੋਚ ਦੁੜਾ ਰਿਹਾ ਹੈ
ਨਾ ਹੋਂਦ ਰਹਿਣੀ ਨਾ ਸ਼ਾਨੋ ਸ਼ੌਕਤ
ਦੁਨੀਆਂ ਤੇ ਤਖਤਾਂ ਤਾਜ਼ਾ ਦੀ
ਹੈਂਕੜ ਵਿੱਚ ਆਕੇ ਸਭਨਾਂ ਨੁੰ
ਨੀਵਾਂ ਦਿਖਾ ਰਿਹਾ ਹੈ
ਤਪੀਆ ਕੋਈ ਵਿਰਲਾ ਹੀਂ ਚੱਲਿਆ ਹਉ
ਦਾਤੇ ਦੇ ਮਾਰਿਗ ਉੱਤੇ
ਹਰ ਕੋਈ ਆਪਣਾ ਮਾਰਿਗ ਬਣਾਕੇ
ਖੁਦ ਨੁੰ ਭਟਕਾ ਰਿਹਾ ਹੈ
————————-
ਕੀਰਤ ਸਿੰਘ ਤਪੀਆ