ਸਿੱਖ ਇਤਿਹਾਸ

Rate this post

ਸਿੱਖ ਇਤਿਹਾਸ

**********-*********

ਕਈ ਚੀਰੇ ਗਏ ਵਾਂਗ ਲੱਕੜੀਆਂ ਦੇ

ਕਈ ਰੰਬੀ ਨਾਲ ਖੋਪਰ ਨੂੰ

ਲੁਹਾਈ ਜਾਂਦੇ

 

ਕਈ ਚਾੜੇ ਜਾਂਦੇ ਉੱਪਰ ਚਰਖੜੀਆਂ ਦੇ

ਹਾਰ ਬੱਚਿਆਂ ਦਾ ਗਲੀਂ ਪੁਆਈ ਜਾਂਦੇ

 

ਕਈ ਉਬਾਲੇ ਜਾਂਦੇ ਵਿੱਚ ਦੇਗਚਿਆਂ ਦੇ

ਕਈ ਬੰਦ ਬੰਦ ਪਏ ਕਟਾਈ ਜਾਂਦੇ

 

ਮਾਰ ਚੌਂਕੜਾ ਤੱਤੀ ਤਵੀ ਦੇ ਉੱਤੇ

ਮੁਖੋਂ ਇਹੋ ਹੀ ਸ਼ਬਦ ਸੁਣਾਈ ਜਾਂਦੇ

 

ਤੇਰਾ ਭਾਣਾ ਮੀਠਾ ਲਾਗੇ

ਕਹਿ ਕੇ ਅਮਰ ਸ਼ਹੀਦੀਆਂ ਪਾਈ ਜਾਂਦੇ

 

ਖਵਰੇ ਕਿਸ ਮਿੱਟੀ ਦੀ ਬਣੀ ਹੈ ਕੌਮ ਸਿੱਖੀ

ਕਿਸੇ ਵੀ ਗੱਲੋਂ ਨਾ ਇਹ ਘਬਰਾਈ ਜਾਂਦੇ

 

ਪਹਿਲਾਂ ਤੋਰਦੇ ਪਿਤਾ ਜੀ ਨੂੰ ਧਰਮ ਖਾਤਿਰ

ਫੇਰ ਬੱਚਿਆਂ ਨੂੰ ਸ਼ਹੀਦ ਕਰਾਈ ਜਾਂਦੇ

 

ਏਥੇ ਹੀ ਬਸ ਨਹੀਂ ਕਿੱਸਾ ਸ਼ਹਾਦਤਾਂ ਦਾ

ਸਰਬੰਸ ਦੇਸ਼ ਤੋਂ (ਤਪੀਆ )ਲੁਟਾਈ ਜਾਂਦੇ

******—*****—-

ਕੀਰਤ ਸਿੰਘ ਤਪੀਆ

Merejazbaat.in

 

Merejazbaat.in ਇਕ ਐਸੀ ਵੈੱਬਸਾਈਟ ਹੈ ਜਿਸ ਰਾਹੀਂ ਅਸੀ ਉਨ੍ਹਾਂ ਵੀਰਾ ਤੇ ਭੈਣਾਂ ਨੂੰ ਤੁਹਾਡੇ ਸਾਹਮਣੇ ਆਪਣੀਆ ਰਚਨਾਵਾਂ ਪੇਸ਼ ਕਰਨ ਦਾ ਮੌਕਾ ਦਿੰਦੇ ਹੈ ਜੋਂ ਲਿਖਣ ਦਾ ਸ਼ੌਕ ਰੱਖਦੇ ਹਾਂ। ਅਗਰ ਤੁਸੀ ਵੀ ਆਪਣੀ ਰਚਨਾ ਇਸ ਵੈੱਬਸਾਈਟ ਤੇ ਪ੍ਰਕਾਸ਼ਿਤ ਕਰਕੇ ਇਸ ਵੈੱਬਸਾਈਟ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਦਿੱਤੇ ਹੋਏ ਮੋਬਾਈਲ ਨੰਬਰ ਤੇ ਸਾਡੇ ਨਾਲ ਜਰੂਰ ਸੰਪਰਕ ਕਰੋ।

Sharing With Friends:

Leave a Comment