ਵੇਖ ਗਰੀਬਾਂ ਵੱਲ

Rate this post

ਏਨਾਂ ਚੀਤਿਆਂ ਦੀ ਲੋੜ ਕੀ ਸੀ, ਏਨਾਂ ਦਾ ਕੀ ਹੈ ਕਰਨਾ।
ਵੇਖ ਗਰੀਬਾਂ ਵੱਲ, ਜਿਨ੍ਹਾਂ ਦਾ ਹੋਇਆ ਪਿਆ ਮਰਨਾਂ।

ਕਿਸੇ ਗਰੀਬ ਦਾ ਹੀ ਕੁੱਝ ਸਵਾਰ ਦਿੰਦਾ,
ਗਰੀਬਾਂ ਲਈ ਦੋ ਚਾਰ ਘਰ ਹੀ ਉਸਾਰ ਦਿੰਦਾ।
ਮਿਲ ਜਾਂਦਾ ਉਨ੍ਹਾਂ ਨੂੰ ਜਿਨ੍ਹਾਂ ਕੋਲ ਕੋਈ ਘਰ ਨਾ
ਵੇਖ ਗਰੀਬਾਂ ਵੱਲ ਜਿਨ੍ਹਾਂ ਦਾ ਹੋਇਆ ਪਿਆ ਮਰਨਾਂ

ਚੰਗੇ ਹਸਪਤਾਲ ਨਹੀਂ ਚੰਗੀ ਪੜ੍ਹਾਈ ਨਹੀਂ ਨਾ ਰੋਜ਼ਗਾਰ,
ਐਸ਼ ਟੈਕਸ ਦੇ ਪੈਸਿਆਂ ਤੇ ਵੇਖੋ ਕਰੀ ਜਾਵੇ ਸਰਕਾਰ।
ਹੱਕ ਮਿਲਦੇ ਨਾ ਕਿਸੇ ਨੂੰ ਲੋਕ ਬਈਠੇ ਲਾ ਧਰਨਾ,
ਵੇਖ ਉਨ੍ਹਾਂ ਵੱਲ ਜਿਨ੍ਹਾਂ ਦਾ ਹੋਇਆ ਪਿਆ ਮਰਨਾਂ।

ਜਿੰਨਾ ਏਨਾਂ ਉਤੇ ਲਾਇਆ ਪੈਸਾ ਗਾਵਾਂ ਤੇ ਵੀ ਲਾ ਦਿੰਦਾ,
ਫਿਰਨ ਖੁੱਲ੍ਹੀਆਂ ਹੀ ਸੜਕਾਂ ਤੇ ਗਊਸ਼ਲਾ ਹੀ ਬਣਾ ਦਿੰਦਾ। ਜੇਹੜੇ ਕਰਨੇ ਚਾਹੀਦੇ ਹਨ ਕੰਮ ਧਿਆਨ ਉਨ੍ਹਾਂ ਵੱਲ ਪਰ ਨਾ। ਵੇਖ ਗਰੀਬਾਂ ਵੱਲ ਜਿਨ੍ਹਾਂ ਦਾ ਹੋਇਆ ਪਿਆ ਮਰਨਾਂ।

Garib

ਸੱਤਾ ਭੰਗੁਵਾਂ ਵਾਲਾ✍

Leave a Comment